ਆਲ ਇੰਗਲੈਂਡ ਜਾਰੀ ਰੱਖ ਕੇ ਖਿਡਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ : ਸਾਇਨਾ

03/18/2020 10:21:04 PM

ਨਵੀਂ ਦਿੱਲੀ- ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਪਿਛਲੇ ਹਫਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਜਾਰੀ ਰੱਖਣ ਲਈ ਖੇਡ ਪ੍ਰਸ਼ਾਸਕਾਂ 'ਤੇ ਖਿਡਾਰੀਆਂ ਦੀ ਸੁਰੱਖਿਆ 'ਤੇ ਵਿੱਤੀ ਲਾਭ ਨੂੰ ਪਹਿਲ ਦੇਣ ਦਾ ਦੋਸ਼ ਲਾਇਆ। ਸਾਇਨਾ ਨੇ ਟਵੀਟ ਕੀਤਾ ਕਿ ਮੈਂ ਸਿਰਫ ਇਕ ਗੱਲ ਸੋਚ ਸਕਦੀ ਹਾਂ ਕਿ ਖਿਡਾਰੀਆਂ ਦੀ ਸੁਰੱਖਿਆ-ਭਾਵਨਾ ਦੀ ਬਜਾਏ ਵਿੱਤੀ ਹਾਲਾਤ ਨੂੰ ਜ਼ਿਆਦਾ ਤਵੱਜੋ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ ਹਫਤੇ ਆਲ ਇੰਗਲੈਂਡ ਓਪਨ 2020 ਨੂੰ ਜਾਰੀ ਰੱਖਣ ਦਾ ਕੋਈ ਹੋਰ ਕਾਰਣ ਨਹੀਂ ਸੀ।
ਇਹ 30 ਸਾਲਾ ਖਿਡਾਰਨ ਇਸ ਵੱਕਾਰੀ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ ਸੀ। ਕੋਰੋਨਾ ਵਾਇਰਸ ਕਾਰਣ ਦੁਨੀਆ ਭਰ ਵਿਚ ਕਈ ਖੇਡ ਪ੍ਰਤੀਯੋਗਿਤਾਵਾਂ ਮੁਤਲਵੀ ਕੀਤੀਆਂ ਗਈਆਂ ਸਨ ਪਰ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਨੂੰ ਜਾਰੀ ਰੱਖਿਆ ਗਿਆ ਸੀ। ਇਸ ਟੂਰਨਾਮੈਂਟ ਦੇ ਖਤਮ ਹੋਣ ਤੋਂ ਬਾਅਦ ਵਿਸ਼ਵ ਬੈਡਮਿੰਟਨ ਮਹਾਸੰਘ ਨੇ ਆਪਣੀਆਂ ਸਾਰੀਆਂ ਪ੍ਰਤੀਯੋਗਿਤਾਵਾਂ 'ਤੇ ਰੋਕ ਲਾ ਦਿੱਤੀ ਸੀ।


Gurdeep Singh

Content Editor

Related News