ਅਲਕਾਰਾਜ ਨੇ ਮਰੇ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬੇਰੇਟਿਨੀ ਨਾਲ ਹੋਵੇਗਾ ਮੁਕਾਬਲਾ

10/28/2021 8:30:26 PM

ਨਵੀਂ ਦਿੱਲੀ- ਐਂਡੀ ਮਰੇ ਦਾ ਅਰਸਟੇ ਬੈਂਕ ਓਪਨ ਟੈਨਿਸ ਟੂਰਨਾਮੈਂਟ ਵਿਚ ਪਿਛਲੇ 10 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਬੱਧਵਾਰ ਇੱਥੇ ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਾਰਾਜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਦੇ ਇਸ ਇੰਡੋਰ ਟੂਰਨਾਮੈਂਟ ਵਿਚ ਮਰੇ ਨੇ ਇਸ ਤੋਂ ਪਹਿਲਾਂ 2014 ਤੇ 2016 ਵਿਚ ਹਿੱਸਾ ਲਿਆ ਸੀ ਤੇ ਦੋਵਾਂ ਮੌਕਿਆਂ 'ਤੇ ਉਨ੍ਹਾਂ ਨੇ ਖਿਤਾਬ ਜਿੱਤੇ ਸਨ। ਉਹ 2016 ਦੀ ਜਿੱਤ ਨਾਲ ਏ. ਟੀ. ਪੀ. ਰੈਂਕਿੰਗ ਵਿਚ ਨੰਬਰ ਇਕ 'ਤੇ ਪਹੁੰਚੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਦੂਜੇ ਦੌਰ ਵਿਚ ਹੀ ਅਲਕਾਰਾਜ ਤੋਂ 6-3, 6-4 ਨਾਲ ਹਾਰ ਝਲਣੀ ਪਈ। ਅਲਕਾਰਜ ਕੁਆਰਟਰ ਫਾਈਨਲ ਵਿਚ ਮੈਟਿਓ ਬੇਰੇਟਿਨੀ ਨਾਲ ਭਿੜਨਗੇ। ਇਟਲੀ ਦੇ ਤੀਜੇ ਦਰਜਾ ਪ੍ਰਾਪਤ ਬੇਰੇਟਿਨੀ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਕੇ ਨਿਕੋਲੋਜ ਬੇਸਿਲਸ਼ਵਿਲੀ ਨੂੰ 6-7 (5), 6-2, 6-3 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- T20 WC, AUS v SL : ਆਸਟਰੇਲੀਆ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


ਪਹਿਲੇ ਦੌਰ ਦੇ ਮੈਚਾਂ ਵਿਚ 7ਵੀਂ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਅਮਰੀਕਾ ਦੇ ਰੇਲੀ ਓਪੇਲਕਾ ਨੂੰ 6-4, 6-2 ਨਾਲ ਤੇ 8ਵੀਂ ਦਰਜਾ ਪ੍ਰਾਪਤ ਡਿਏਗੋ ਨੇ ਫੈਬੀਓ ਫੋਗਨਿਨੀ ਨੂੰ 6-2, 7-5 ਨਾਲ ਹਰਾਇਆ। ਪਿਛਲੇ ਸਾਲ ਫਾਈਨਲ ਦੀ ਆਪਣੀ ਰਾਹ 'ਚ ਨੋਵਾਕ ਜੋਕੋਵਿਚ ਨੂੰ 6-2, 6-1 ਨਾਲ ਹਰਾਉਣ ਵਾਲੇ ਲੋਰੇਂਜੋ ਸੋਨੇਗੋ ਨੇ ਪਹਿਲੇ ਦੌਰ ਦੇ ਮੈਚ ਵਿਚ ਜਰਮਨੀ ਦੇ ਡੋਮਿਨਿਕ ਕੋਫਰ ਨੂੰ 6-4, 6-3 ਨਾਲ ਤੇ ਗੇਲ ਮੋਨਫਿਲਸ ਨੇ ਇਟਲੀ ਦੇ ਲੋਰੇਂਜੋ ਮੁਸੇੱਟੀ ਨੂੰ 7-6 (2), 6-4 ਨਾਲ ਹਰਾਇਆ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh