ਅਖਤਰ ਦਾ ਵੱਡਾ ਬਿਆਨ, ਵਸੀਮ ਅਕਰਮ ਨੂੰ ਜਾਨੋਂ ਮਾਰ ਦਿੰਦਾ ਜੇ ਉਹ ਮੈਨੂੰ ਇਹ ਕਰਨ ਲਈ ਕਹਿੰਦੇ

04/22/2020 2:31:59 PM

ਕਰਾਚੀ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਸਾਬਕਾ ਕਪਤਾਨ ਵਸੀਮ ਅਕਰਮ ਨੂੰ ਲੈ ਕੇ ਇਕ ਵਿਵਾਦਪੂਰਨ ਬਿਆਨ ਦਿੱਤਾ ਹੈ। ਅਖਤਰ ਨੇ ਕਿਹਾ ਕਿ ਅਕਰਮ ਜੇਕਰ ਮੈਨੂੰ ਮੈਚ ਫਿਕਸਿੰਗ ਨੂੰ ਲੈ ਕੇ ਇਕ ਵਾਰ ਵੀ ਗੱਲ ਕਰਦੇ ਤਾਂ ਉਸ ਨੂੰ ਜਾਨ ਤੋਂ ਮਾਰ ਦਿੰਦਾ। ਦਰਅਸਲ, ਪਾਕਿਸਤਾਨ ਕ੍ਰਿਕਟ ਜਗਤ ਵਿਚ ਸਪਾਟ ਫਿਕਸਿੰਗ ਅਤੇ ਮੈਚ ਫਿਕਸਿੰਗ ਨੂੰ ਲੈ ਕੇ ਕਾਫੀ ਬਦਨਾਮ ਹੈ। ਹਾਲ ਹੀ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੇ (ਪੀ. ਸੀ. ਬੀ.) ਨੇ ਮੈਚ ਫਿਕਸਿੰਗ ਨੂੰ ਲੈ ਕੇ ਸਰਕਾਰ ਤੋਂ ਅਪਰਾਧਕ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਜਾਵੇਦ ਮਿਆਂਦਾਦ ਕਹਿ ਚੁੱਕੇ ਹਨ ਕਿ ਮੈਚ ਫਿਕਸਿੰਗ ਹੱਤਿਆ ਦਾ ਬਰਾਬਰ ਹੈ, ਫਿਕਸਰ ਨੂੰ ਫਾਂਸੀ 'ਤੇ ਚੜ੍ਹਾ ਦੇਣਾ ਚਾਹੀਦਾ ਹੈ।

ਅਖਤਰ ਨੇ ਟੀ. ਵੀ. ਸ਼ੋਅ ਵਿਚ ਕਿਹਾ ਕਿ ਮੈਂ 1990 ਦੇ ਦਹਾਕੇ ਵਿਚ ਕੁਝ ਅਜਿਹੇ ਮੈਚ ਵੀ ਦੇਖੇ ਹਨ, ਜਿਨ੍ਹਾਂ ਵਿਚ ਅਸੰਭਵ ਹਾਲਾਤਾਂ ਵਿਚ ਵੀ ਅਕਰਮ ਨੇ ਸ਼ਾਨਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਨੂੰ ਜਿਤਾਇਆ ਹੈ। ਮੇਰਾ ਸਾਫ ਕਹਿਣਾ ਹੈ ਕਿ ਜੇਕਰ ਵਸੀਮ ਅਕਰਮ ਮੈਨੂੰ ਮੈਚ ਫਿਕਸਿੰਗ ਦੇ ਲਈ ਕਹਿੰਦੇ ਤਾਂ ਮੈਂ ਉਸ ਨੂੰ ਬਰਬਾਦ ਕਰ ਦਿੰਦਾ ਜਾਂ ਉਸ ਨੂੰ ਜਾਨੋਂ ਮਾਰ ਦਿੰਦਾ ਪਰ ਉਸ ਨੇ ਇਸ ਤਰ੍ਹਾਂ ਦੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ।

ਕਈ ਮੌਕਿਆਂ 'ਤੇ ਅਕਰਮ ਨੇ ਮੈਨੂੰ ਬਚਾਇਆ

ਅਖਤਰ ਨੇ ਕਿਹਾ ਕਿ ਕਰੀਅਰ ਦੇ ਸ਼ੁਰੂਾਤੀ ਦਿਨਾਂ ਵਿਚ ਅਕਰਮ ਨੇ ਮੇਰਾ ਬਹੁਤ ਸਾਥ ਦਿੱਤਾ। ਉਸ ਨੇ ਕਿਹਾ ਕਿ ਮੈਂ ਉਸ ਦੇ ਨਾਲ 7-8 ਸਾਲ ਕ੍ਰਿਕਟ ਖੇਡਿਆਂ ਹਾਂ। ਮੈਂ ਇਸ ਤਰ੍ਹਾਂ ਦੇ ਕਈ ਮੌਕੇ ਗਿਣ ਸਕਦਾਂ ਹਾਂ ਜਿਸ ਵਿਚ ਉਸ ਨੇ ਮੈਨੂੰ ਬਚਾਇਆ ਹੈ। ਉਸ ਮੈਨੂੰ ਆਪਣੀ ਪਸੰਦ  ਨਾਲ ਗੇਂਦਬਾਜ਼ੀ ਕਰਨ ਦਾ ਮੌਕਾ ਦਿੰਦੇ ਸੀ।

Ranjit

This news is Content Editor Ranjit