ਪ੍ਰੋ ਬਾਕਸਿੰਗ ''ਚ ਨਵੇਂ ਸਟਾਰ ਬਣਨ ਉਤਰਨਗੇ ਅਖਿਲ ਤੇ ਜਿਤੇਂਦਰ

07/19/2017 9:57:15 PM

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਤੋਂ ਬਾਅਦ ਹੁਣ ਅਖਿਲ ਕੁਮਾਰ ਤੇ ਜਿਤੇਂਦਰ ਕੁਮਾਰ ਪੇਸ਼ੇਵਰ ਮੁੱਕੇਬਾਜ਼ੀ ਵਿਚ ਧਾਕ ਜਮਾਉਣ ਲਈ ਆਪਣੀ ਕਿਸਮਤ ਅਜ਼ਮਾਉਣਗੇ। ਦੋਵੇਂ ਭਾਰਤੀ ਮੁੱਕੇਬਾਜ਼ 5 ਅਗਸਤ ਨੂੰ 'ਬੈਟਲ ਗਰਾਊਂਡ ਏਸ਼ੀਆ' ਵਿਚ ਪ੍ਰੋ ਮੁੱਕੇਬਾਜ਼ੀ 'ਚ ਡੈਬਿਊ ਕਰਨਗੇ, ਜਿਸ ਲਈ ਉਨ੍ਹਾਂ ਦੇ ਵਿਰੋਧੀ ਖਿਡਾਰੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਬੀਜਿੰਗ ਓਲੰਪਿਕ ਦੇ ਕੁਆਰਟਰ ਫਾਈਨਲਿਸਟ ਅਖਿਲ ਤੇ ਜਿਤੇਂਦਰ ਤੇ ਵਿਜੇਂਦਰ 9 ਸਾਲਾਂ ਵਿਚ ਪਹਿਲੀ ਵਾਰ ਪ੍ਰੋ ਮੁੱਕੇਬਾਜ਼ੀ ਸਰਕਟ 'ਚ ਇਕੱਠੇ ਦਿਖਾਈ ਦੇਣਗੇ।
ਰਾਸ਼ਟਰਮੰਡਲ ਖੇਡਾਂ 2006 ਦਾ ਸੋਨ ਤਮਗਾ ਜੇਤੂ ਤੇ ਬੀਜਿੰਗ ਓਲੰਪਿਕ ਵਿਚ ਕੁਆਰਟਰ ਫਾਈਨਲ 'ਚ ਪਹੁੰਚਿਆ ਅਖਿਲ 5 ਅਗਸਤ ਨੂੰ ਮੁੰਬਈ ਵਿਚ ਪ੍ਰੋ ਮੁੱਕੇਬਾਜ਼ੀ ਵਿਚ ਡੈਬਿਊ ਕਰੇਗਾ।  ਅਖਿਲ ਐਮੇਚਿਓਰ ਮੁੱਕੇਬਾਜ਼ੀ 'ਚ ਕਰੀਬ 250 ਬਾਊਟਸ 'ਚ ਭਾਰਤ ਦੀ ਅਗਵਾਈ ਕਰ ਚੁੱਕਾ ਹੈ।
ਹਰਿਆਣਾ ਦਾ 36 ਸਾਲਾ ਅਖਿਲ ਆਪਣੀ ਪਹਿਲੀ ਪ੍ਰੋ ਬਾਊਟ ਵਿਚ ਆਸਟ੍ਰੇਲੀਆ ਦੇ ਟਾਈਗਿਲਕ੍ਰਿਸਟ ਦਾ ਚਾਰ ਰਾਊਂਡ ਦੇ 63 ਕਿ. ਗ੍ਰਾ. ਜੂਨੀਅਰ ਵੈਲਟਰਵੇਟ ਮੁਕਾਬਲੇ ਵਿਚ ਸਾਹਮਣਾ ਕਰੇਗਾ।