ਕੰਗਾਰੂਆਂ ਨੂੰ ਹਰਾ ਟੀਮ ਪਰਤੀ ਭਾਰਤ, ਰਹਾਣੇ ਦਾ ਮੁੰਬਈ ’ਚ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ (ਵੀਡੀਓ)

01/21/2021 4:04:10 PM

ਮੁੰਬਈ : ਅਜਿੰਕਿਆ ਰਹਾਣੇ ਆਸਟਰੇਲੀਆ ’ਤੇ ਜਿੱਤ ਦਰਜ ਕਰਣ ਤੋਂ ਬਾਅਦ ਵੀਰਵਾਰ ਨੂੰ ਜਦੋਂ ਕੁੱਝ ਹੋਰ ਖਿਡਾਰੀਆਂ ਨਾਲ ਸਵਦੇਸ਼ ਪੁੱਜੇ ਤਾਂ ਵਾਤਾਵਰਣ ‘ਆਲਾ ਰੇ ਆਲਾ ਅਜਿੰਕਿਆ ਆਲਾ’ ਦੇ ਧੁੰਨ ਨਾਲ ਗੂੰਜ ਉਠਿਆ।

ਇਹ ਵੀ ਪੜ੍ਹੋ: IPL 2021 : ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕਿਹੜੇ ਖਿਡਾਰੀ ਹੋਏ ਬਾਹਰ

 

ਕਪਤਾਨ ਰਹਾਣੇ ਅਤੇ ਕੋਚ ਰਵੀ ਸ਼ਾਸਤਰੀ ਸਮੇਤ ਕੁੱਝ ਹੋਰ ਖਿਡਾਰੀ ਵੀਰਵਾਰ ਨੂੰ ਸਵਦੇਸ਼ ਪੁੱਜੇ ਅਤੇ ਉਨ੍ਹਾਂ ਦਾ ਇੱਥੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਹਾਣੇ ਜਦੋਂ ਆਪਣੇ ਘਰ ਪਹੁੰਚੇ ਤਾਂ ਰਵਾਇਤੀ ਢੋਲ ਤਾਸ਼ੇ ਵੱਜ ਰਹੇ ਸਨ ਅਤੇ ਲੋਕ ‘ਆਲਾ ਰੇ ਆਲਾ ਅਜਿੰਕਿਆ ਆਲਾ’ ਗਾ ਰਹੇ ਸਨ। ਜਦੋਂ ਉਹ ਲਾਲ ਕਾਰਪੇਟ ’ਤੇ ਅੱਗੇ ਵੱਧ ਰਹੇ ਸਨ ਤਾਂ ਲੋਕ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਇਸ ਦੌਰਾਨ ਰਹਾਣੇ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਨਜ਼ਰ ਆਈ। ਰਹਾਣੇ ਦੇ ਇਲਾਵਾ, ਮੁੱਖ ਕੋਚ ਰਵੀ ਸ਼ਾਸਤਰੀ, ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਅਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਮੁੰਬਈ, ਜਦੋਂ ਕਿ ਬ੍ਰਿਸਬੇਨ ਟੈਸਟ ਦੇ ਨਾਇਕ ਰਿਸ਼ਭ ਪੰਤ ਤੜਕੇ ਦਿੱਲੀ ਪੁੱਜੇ। 

ਇਹ ਵੀ ਪੜ੍ਹੋ: ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ

 

 

ਇਸ ਤੋਂ ਪਹਿਲਾਂ ਰਹਾਣੇ, ਸ਼ਾਸਤਰੀ, ਸ਼ਾਰਦੁਲ ਅਤੇ ਸ਼ਾਹ ਦਾ ਮੁੰਬਈ ਪਹੁੰਚਣ ’ਤੇ ਮੁੰਬਈ ਕ੍ਰਿਕਟ ਸੰਘ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ। ਰਹਾਣੇ ਨੇ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਕੇਟ ਵੀ ਕੱਟਿਆ।  ਮੁੰਬਈ ਪੁੱਜੇ ਸਾਰੇ ਕ੍ਰਿਕਟ ਖਿਡਾਰੀਆਂ ਨੂੰ ਅਗਲੇ 7 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਲੇਡੀ ਗਾਗਾ ਦੀ ਡਰੈੱਸ ਨੇ ਆਪਣੇ ਵੱਲ ਖਿੱਚਿਆ ਸਭ ਦਾ ਧਿਆਨ (ਤਸਵੀਰਾਂ)

 

ਇਸ ਤੋਂ ਇਲਾਵਾ ਪਹਿਲਾਂ ਨੈਟ ਗੇਂਦਬਾਜ਼ ਦੇ ਰੂਪ ਵਿਚ ਚੁਣੇ ਗਏ ਪਰ ਬਾਅਦ ਵਿਚ ਇਕ ਦੌਰੇ ਦੌਰਾਨ ਤਿੰਨਾਂ ਅੰਤਰਰਾਸ਼ਟਰੀ ਰੂਪਾਂ ਵਿਚ ਡੈਬਿਊ ਕਰਣ ਵਾਲੇ ਪਹਿਲੇ ਕ੍ਰਿਕਟਰ ਬਣੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਬੇਂਗਲੁਰੂ ਗਏ, ਜਿੱਥੋਂ ਉਹ ਤਾਮਿਲਨਾਡੂ ਵਿਚ ਆਪਣੇ ਪਿੰਡ ਸਲੇਮ ਜਾਣਗੇ। ਚੇਨਈ ਦੇ ਰਹਿਣ ਵਾਲੇ ਅਨੁਭਵੀ ਸਪਿਨਰ ਰਵਿਚੰਦਰਨ ਅਸ਼ਵਿਨ, ਨੌਜਵਾਨ ਆਲਰਾਊਂਡਰ ਵਾਸ਼ਿੰਗਟਨ ਸੁੰਤਰ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਅਜੇ ਦੁਬਈ ਵਿਚ ਹਨ ਅਤੇ ਉਨ੍ਹਾਂ ਦੇ ਸ਼ੁੱਕਰਵਾਰ ਦੀ ਸਵੇਰ ਨੂੰ ਸਵਦੇਸ਼ ਪਹੁੰਚਣ ਦੀ ਸੰਭਾਵਨਾ ਹੈ।

ਕਈ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਭਾਰਤ ਨੇ ਮੰਗਲਵਾਰ ਨੂੰ ਬ੍ਰਿਸਬੇਨ ਵਿਚ ਚੌਥੇ ਅਤੇ ਆਖ਼ਰੀ ਟੈਸਟ ਮੈਚ ਵਿਚ ਆਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ ਅਤੇ ਇਸ ਤਰ੍ਹਾਂ ਨਾਲ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖੀ।

ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਇਕ ਹੋਰ ਦੋਸ਼ੀ ਸਹਾਰਨਪੁਰ ਤੋਂ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry