Tokyo Olympics : ਸ਼ੂਟਿੰਗ ’ਚ ਭਾਰਤ ਦੇ ਹੱਥ ਨਿਰਾਸ਼ਾ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਤੇ ਸੰਜੀਵ ਹਾਰੇ

08/02/2021 4:24:34 PM

ਸਪੋਰਟਸ ਡੈਸਕ– ਭਾਰਤੀ ਨਿਸ਼ਾਨੇਬਾਜ਼ਾਂ ਸੰਜੀਵ ਰਾਜਪੂਤ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਫਾਈਨਲ ਵਿਚ ਨਾ ਪਹੁੰਚਣ ਨਾਲ ਨਿਸ਼ਾਨੇਬਾਜ਼ੀ ਵਿਚ ਤਮਗੇ ਦੀ ਆਖ਼ਰੀ ਉਮੀਦ ਟੁੱਟ ਗਈ। ਭਾਰਤ ਦੇ ਐਸ਼ਵਰਿਆ ਪ੍ਰਤਾਪ ਸਿੰਘ ਅਤੇ ਸੰਜੀਵ ਰਾਜਪੂਤ ਅੱਜ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਫਾਈਨਲ ਵਿਚ ਥਾਂ ਬਣਾਉਣ ਵਿਚ ਅਸਫ਼ਲ ਰਹੇ। ਇਸ ਵਾਰ ਟੋਕੀਓ ਓਲੰਪਿਕਸ ਤੋਂ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਖਾਲੀ ਹੱਥ ਪਰਤਣਾ ਪਏਗਾ।

ਦੱਸ ਦੇਈਏ ਕਿ ਪੰਜਾਹ ਮੀਟਰ ਰਾਈਫਲ ਥ੍ਰੀ ਪੋਜੀਸ਼ਨ ਵਿਚ ਨੀਲਿੰਗ, ਪ੍ਰੋਨ ਅਤੇ ਸਟੈਂਡਿੰਗ ਤਿੰਨਾਂ ਸ਼੍ਰੇਣੀਆਂ ਦੇ 10-10 ਅੰਕਾਂ ਦੀ ਚਾਰ ਸੀਰੀਜ਼ ਹੈ। ਇਕ ਨਿਸ਼ਾਨੇਬਾਜ਼ ਹਰੇਕ ਲੜੀ ਵਿਚ ਵੱਧ ਤੋਂ ਵੱਧ 100 ਅੰਕ ਪ੍ਰਾਪਤ ਕਰ ਸਕਦਾ ਹੈ। ਕੁਆਲੀਫਿਕੇਸ਼ਨ ਰਾਊਂਡ ਤੋਂ ਬਾਅਦ, ਟਾਪ ਦੇ ਅੱਠ ਨਿਸ਼ਾਨੇਬਾਜ਼ ਫਾਈਨਲ ਵਿਚ ਜਗ੍ਹਾ ਬਣਾਉਂਦੇ ਹਨ। ਇਵੈਂਟ ਦੀ ਯੋਗਤਾ ਵਿਚ, ਰੂਸੀ ਓਲੰਪਿਕ ਕਮੇਟੀ ਦੇ ਨਿਸ਼ਾਨੇਬਾਜ਼ ਟਾਪ 'ਤੇ ਰਹੇ। ਉਨ੍ਹਾਂ ਨੇ ਤਿੰਨਾਂ ਪੁਜ਼ੀਸ਼ਨਾਂ ਵਿਚ ਕੁੱਲ 1183 ਅੰਕ ਪ੍ਰਾਪਤ ਕੀਤੇ। ਉਨ੍ਹਾਂ ਦੇ ਮੁਕਾਬਲੇ 21 ਵੇਂ ਸਥਾਨ 'ਤੇ ਰਹਿਣ ਵਾਲੇ ਭਾਰਤੀ ਨਿਸ਼ਾਨੇਬਾਜ਼ ਨੇ 1167 ਅੰਕ ਹਾਸਲ ਕੀਤੇ। ਦੂਜੇ ਪਾਸੇ ਸੰਜੀਵ ਰਾਜਪੂਤ ਸਿਰਫ਼ 1157 ਅੰਕ ਪ੍ਰਾਪਤ ਕਰ ਸਕੇ।
 

Tarsem Singh

This news is Content Editor Tarsem Singh