ਜ਼ਹੀਰ ਖਾਨ ਤੇ ਸਾਗਰਿਕਾ ਦੀ ਰਿਸੈਪਸ਼ਨ ਪਾਰਟੀ, ਸ਼ਾਮਲ ਹੋਏ ਕਈ ਸਿਤਾਰੇ (ਦੇਖੋ ਤਸਵੀਰਾਂ)

11/28/2017 4:41:34 PM

ਮੁੰਬਈ — ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਤੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗ ਨੇ ਵੀਰਵਾਰ ਨੂੰ ਕੋਰਟ ਮੈਰਿਜ ਕੀਤੀ ਸੀ। ਦੋਵਾਂ ਦਾ ਵਿਆਹ ਦਾ ਸੈਲੀਬ੍ਰੇਸ਼ਨ ਖਤਮ ਨਹੀਂ ਹੋਇਆ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਸ਼ੇਅਰ ਹੋ ਰਹੀਆਂ ਹਨ। ਵਿਆਹ ਦੀ ਖੁਸ਼ੀ  'ਚ ਉਨ੍ਹਾਂ ਨੇ ਹਾਲ ਹੀ 'ਚ ਇਕ ਡਿਨਰ ਪਾਰਟੀ ਰੱਖੀ ਸੀ ਜਿੱਥੇ ਬਾਲੀਵੁੱਡ ਤੇ ਕ੍ਰਿਕਟ ਨਾਲ ਜੁੜੇ ਕਈ ਸਿਤਾਰੇ ਪਹੁੰਚੇ। ਇਸ ਪਾਰਟੀ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ। ਇਸ ਦੌਰਾਨ ਸਾਗਰਿਕਾ ਨੇ ਫੈਸ਼ਨ ਡਿਜ਼ਾਈਨਰ ਫਾਲਗੁਨੀ ਐਂਡ ਪੀਕਾਕ ਦਾ ਗ੍ਰੇ ਲਹਿੰਗਾ ਪਾਇਆ ਹੋਇਆ ਹੈ। ਜ਼ਹੀਰ ਖਾਨ ਨੇ ਚਿੱਟੇ ਰੰਗ ਦੀ ਸ਼ਰਟ ਤੇ ਨੀਲੇ ਰੰਗ ਦੇ ਫਾਰਮਲ ਕੋਟ ਪੈਂਟ ਪਾਇਆ ਹੋਇਆ ਹੈ।