ਸ਼੍ਰੀਲੰਕਾ ਖ਼ਿਲਾਫ਼ ਇਨ੍ਹਾਂ ਦੋ ਖਿਡਾਰੀਆਂ ’ਚੋਂ ਇਕ ਨੂੰ ਮਿਲ ਸਕਦੀ ਏ ਕਪਤਾਨੀ

05/11/2021 9:48:23 PM

ਨਵੀਂ ਦਿੱਲੀ : ਸ਼੍ਰੇਅਸ ਅਈਅਰ ਜੇ ਸ਼੍ਰੀਲੰਕਾ ਦੇ ਜੁਲਾਈ ’ਚ ਹੋਣ ਵਾਲੇ ਸੀਮਤ ਓਵਰਾਂ ਦੇ ਦੌਰੇ ਤਕ ਫਿੱਟ ਨਹੀਂ ਹੁੰਦੇ ਹਨ ਤਾਂ ਫਿਰ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਆਲਰਾਊਂਡਰ ਤੋਂ ਮਾਹਿਰ ਬੱਲੇਬਾਜ਼ ਬਣੇ ਹਾਰਦਿਕ ਪੰਡਯਾ ਵੀ ਭਾਰਤੀ ਕਪਤਾਨ ਦੀ ਦੌੜ ’ਚ ਬਣੇ ਰਹਿਣਗੇ। ਭਾਰਤ ਦੇ ਸੀਮਤ ਓਵਰਾਂ ਦੇ ਮਾਹਿਰ ਸ਼੍ਰੀਲੰਕਾ ’ਚ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਇੰਨੇ ਹੀ ਵਨਡੇ ਮੈਚ ਖੇਡਣਗੇ। ਇਸ ਦੌਰਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਖਿਡਾਰੀ ਟੈਸਟ ਮੈਚਾਂ ਦੀ ਲੜੀ ਲਈ ਇੰਗਲੈਂਡ ’ਚ ਰਹਿਣਗੇ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਬੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਹੁਣ ਇਹ ਸਾਫ ਨਹੀਂ ਹੈ ਕਿ ਸ੍ਰੇਅਸ਼ ਸ਼੍ਰੀਲੰਕਾ ਦੌਰੇ ’ਤੇ ਚੰਗੀ ਤਰ੍ਹਾਂ ਨਾਲ ਫਿੱਟ ਹੋ ਜਾਣਗੇ ਜਾਂ ਨਹੀਂ। ਆਮ ਤੌਰ ’ਤੇ ਇਸ ਤਰ੍ਹਾਂ ਦੀ ਸੱਟ ਦੇ ਆਪ੍ਰੇਸ਼ਨ ਅਤੇ ਰਿਹੈਬਲੀਟੇਸ਼ਨ ’ਚ ਲੱਗਭਗ 4 ਮਹੀਨਿਆਂ ਦਾ ਸਮਾਂ ਲੱਗਦਾ ਹੈ। ਜੇਕਰ ਸ਼੍ਰੇਅਸ਼ ਰਹਿੰਦੇ ਹਨ ਤਾਂ ਉਹ ਕਪਤਾਨ ਦੇ ਅਹੁਦੇ ਲਈ ਸਭ ਦੀ ਪਸੰਦ ਹੋਣਗੇ। ਉਨ੍ਹਾਂ ਤੋਂ ਬਾਅਦ ਆਈ. ਪੀ. ਐੱਲ. ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਧਵਨ ਤੇ ਮੈਚ ਜੇਤੂ ਹਾਰਦਿਕ ਕਪਤਾਨੀ ਦੀ ਦੌੜ ’ਚ ਸਭ ਤੋਂ ਅੱਗੇ ਹਨ।

ਅਧਿਕਾਰੀ ਨੇ ਦੱਸਿਆ ਕਿ ਸ਼ਿਖਰ ਦਾ ਦੋ ਆਈ. ਪੀ. ਐੱਲ. ’ਚ ਚੰਗਾ ਪ੍ਰਦਰਸ਼ਨ ਰਿਹਾ ਹੈ, ਜਿਨ੍ਹਾਂ ’ਚ ਹਾਲ ਹੀ ’ਚ ਰੱਦ ਕੀਤਾ ਗਿਆ ਟੂਰਨਾਮੈਂਟ ਵੀ ਸ਼ਾਮਲ ਹੈ। ਉਹ ਸੀਨੀਅਰ ਬੱਲੇਬਾਜ਼ ਹਨ ਤੇ ਚੋਣ ਲਈ ਮੁਹੱਈਆ ਰਹਿਣਗੇ। ਉਹ ਕਪਤਾਨੀ ਦੇ ਮਜ਼ਬੂਤ ਦਾਅਵੇਦਾਰ ਹਨ। ਇਸ ਤੋਂ ਇਲਾਵਾ ਪਿਛਲੇ 8 ਸਾਲਾਂ ’ਚ ਉਸ ਨੇ ਭਾਰਤ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਥੋਂ ਤਕ ਹਾਰਦਿਕ ਦਾ ਸਵਾਲ ਹੈ, ਸੀਮਤ ਓਵਰਾਂ ਦੀ ਕ੍ਰਿਕਟ ’ਚ ਉਨ੍ਹਾਂ ਦੇ ਮੈਚ ਜੇਤੂ ਦੇ ਅਕਸ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਾਰਦਿਕ ਨੇ ਹਾਲ ਹੀ ’ਚ ਮੁੰਬਈ ਇੰਡੀਅਨਜ਼ ਤੇ ਭਾਰਤ ਵੱਲੋਂ ਗੇਂਦਬਾਜ਼ੀ ਨਹੀਂ ਕੀਤੀ ਪਰ ਟੀਮ ਲਈ ਤਰੁੱਪ ਦਾ ਇੱਕਾ ਹੈ। 

Manoj

This news is Content Editor Manoj