ਸੀਰੀਜ਼ ਜਿੱਤਣ ਤੋਂ ਬਾਅਦ ਕੋਹਲੀ ਨੇ ਕੀਤਾ ਆਪਣੀ ਪਤਨੀ ਅਨੁਸ਼ਕਾ ਦਾ ਜ਼ਿਕਰ

02/17/2018 12:55:49 AM

ਸੈਂਚੁਰੀਅਨ— ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਕੌਮਾਂਤਰੀ ਕਰੀਅਰ ਦੇ ਹਰ ਦਿਨ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਕੋਹਲੀ ਨੇ 6 ਵਨ ਡੇ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਮੇਰੇ ਕਰੀਅਰ 'ਚ 8 ਜਾਂ 9 ਸਾਲ ਬਚੇ ਹਨ ਤੇ ਉਸ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਹਾਂ। ਇਹ ਵਧੀਆ ਗੱਲ ਹੈ ਕਿ ਮੈਂ ਠੀਕ ਹਾਂ ਤੇ ਦੇਸ਼ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ।
ਕੋਹਲੀ ਨੇ ਆਪਣੀ ਸਫਲਤਾ ਦਾ ਸਿਹਰਾ ਪਤਨੀ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਜੋ ਮੁਸ਼ਕਲ ਸਮੇਂ 'ਚ ਉਸਦੀ ਤਾਕਤ ਬਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਕਰੀਬੀ ਲੋਕਾਂ ਨੂੰ ਇਸ ਦਾ ਸਿਹਰਾ ਜਾਣਾ ਚਾਹੀਦਾ ਹੈ। ਮੇਰੀ ਪਤਨੀ ਨੇ ਪੂਰੇ ਦੌਰੇ 'ਤੇ ਮੇਰਾ ਹੌਸਲਾ ਬਣਾ ਕੇ ਰੱਖਿਆ। ਮੈਂ ਇਸ ਦੇ ਲਈ ਧੰਨਵਾਦੀ ਹਾਂ।