ਜਿੱਤ ਤੋਂ ਬਾਅਦ ਕੋਹਲੀ ਨੇ ਕਿਹਾ, ਗੇਂਦਬਾਜ਼ਾਂ ਨੇ ਖੁੱਦ ''ਤੇ ਭਰੋਸਾ ਦਿਖਾਇਆ

01/23/2019 5:55:58 PM

ਨੇਪੀਅਰ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਨੂੰ ਪਹਿਲੇ ਵਨ ਡੇ 'ਚ 8 ਵਿਕਟ ਨਾਲ ਹਰਾਉਣ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਿਆਂ ਇਸ ਜਿੱਤ ਦਾ ਸਿਹਰਾ ਗੇਂਦਾਬਜ਼ਾਂ ਨੂੰ ਦਿੱਤਾ ਹੈ। ਵਿਰਾਟ ਨੇ ਬੁੱਧਵਾਰ ਨੂੰ ਮੈਚ ਤੋਂ ਬਾਅਦ ਕਿਹਾ, ''ਅੱਜ ਦਾ ਪ੍ਰਦਰਸ਼ਨ ਸਾਡੇ ਪਿਛਲੇ ਕੁਝ ਮੈਚਾਂ ਦੇ ਮੁਕਾਬਲੇ ਸਭ ਤੋਂ ਸੰਤੁਲਿਤ ਪ੍ਰਦਰਸ਼ਨਾਂ ਵਿਚੋਂ ਸੀ। ਜਦੋਂ ਮੈਂ ਟਾਸ ਹਾਰ ਗਿਆ ਤਾਂ ਮੈਨੂੰ ਲੱਗਾ ਕਿ ਸਕੋਰ 300 ਦੇ ਕਰੀਬ ਜਾ ਸਕਦਾ ਹੈ ਪਰ ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਨੂੰ ਛੋਟੇ ਸਕੋਰ 'ਤੇ ਰੋਕ ਦਿੱਤਾ।''

ਉਨ੍ਹਾਂ ਕਿਹਾ, ''ਤੇਜ਼ ਗੇਂਦਬਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਖੁੱਦ 'ਤੇ ਭਰੋਸਾ ਦਿਖਾਇਆ ਕਿ ਉਹ ਕਿਸੇ ਵੀ ਹਾਲਾਤ 'ਚ ਗੇਂਦਬਾਜ਼ੀ ਕਰ ਸਕਦੇ ਹਨ। ਉਨ੍ਹਾਂ ਨੂੰ ਆਪਣੀ ਸਮਰੱਥਾ ਅਤੇ ਹੁਨਰ 'ਤੇ ਭਰੋਸਾ ਹੈ। ਸਪਿਨ ਗੇਂਦਬਾਜ਼ਾਂ ਨੇ ਮੈਚ ਦੇ ਪਹਿਲੇ ਹਾਫ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਉਨ੍ਹਾਂ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ, ਜਿਸ ਨਾਲ ਕੀਵੀ ਟੀਮ ਨੇ ਦਬਾਅ 'ਚ ਆ ਕੇ ਆਪਣੀਆਂ ਵਿਕਟਾਂ ਗੁਆਈਆਂ। ਸ਼ਿਖਰ ਧਵਨ ਬਾਰੇ ਕੋਹਲੀ ਨੇ ਕਿਹਾ ਕਿ ਅਸੀਂ ਆਪਸ 'ਚ ਉਨ੍ਹਾਂ ਦੀ ਬੱਲੇਬਾਜ਼ੀ ਦੀ ਗੱਲ ਕਰ ਰਹੇ ਸੀ ਕਿ ਉਹ ਕਿਵੇਂ ਮੈਚ ਨੂੰ ਖਤਮ ਕਰ ਦਿੰਦੇ ਹਨ। ਜੇਕਰ ਉਹ ਨਿਸ਼ਚਾ ਕਰ ਲੈਣ ਕਿ ਮੈਚ ਖਤਮ ਕਰਨਾ ਹੈ ਤਾਂ ਅਜਿਹੇ 'ਚ ਉਹ ਭਾਰਤ ਲਈ ਕਾਫੀ ਮਹੱਤਵਪੂਰਨ ਹੋ ਜਾਂਦੇ ਹਨ।''