IPL 2022 : ਜਿੱਤ ਦੇ ਬਾਅਦ ਕਵਿੰਟਨ ਡੀ ਕਾਕ ਨੇ ਕਿਹਾ- ਇਸ ਖਿਡਾਰੀ ਨੇ ਕੰਮ ਆਸਾਨ ਕਰ ਦਿੱਤਾ

04/08/2022 3:37:24 PM

ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਡੀ ਵਾਈ ਪਾਟਿਲ ਸਟੇਡੀਅਮ 'ਚ ਦਿੱਲੀ ਕੈਪੀਟਲਸ ਦੇ ਖ਼ਿਲਾਫ਼ 52 ਗੇਂਦਾਂ 'ਤੇ 80 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ 'ਪਲੇਅਰ ਆਫ਼ ਦਿ ਮੈਚ' ਦਾ ਪੁਰਸਕਾਰ ਜਿੱਤਿਆ। ਡੀ ਕਾਕ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਉਹ ਹੀ ਖੇਡਦਾ ਹਾਂ ਜੋ ਮੇਰੇ ਸਾਹਮਣੇ ਰਖਿਆ ਜਾਂਦਾ ਹੈ। ਇਹ ਇੱਕ ਪਿੱਛਾ ਕਰਨ ਯੋਗ ਸਕੋਰ ਸੀ, ਪਰ ਅਸੀਂ ਯਕੀਨੀ ਕੀਤਾ ਕਿ ਅਸੀਂ ਖ਼ੁਦ ਤੋਂ ਬਹੁਤ ਅੱਗੇ ਨਾ ਜਾਈਏ। ਅਸੀਂ ਸਿਰਫ਼ ਵਿਕਟ ਹੱਥ 'ਚ ਰੱਖਣਾ ਚਾਹੁੰਦੇ ਸੀ। 

ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ 'ਤੇ ਲੱਗਾ ਭਾਰੀ ਜੁਰਮਾਨਾ, ਇਹ ਰਹੀ ਵੱਡੀ ਵਜ੍ਹਾ

ਕਵਿੰਟਨ ਡੀ ਕਾਕ ਨੇ ਆਪਣੇ ਕਪਤਾਨ ਕੇ. ਐੱਲ. ਰਾਹੁਲ ਦੇ ਨਾਲ ਸ਼ੁਰੂਆਤੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਫਿਰ ਉਹ ਦੀਪਕ ਹੁੱਡਾ ਦੇ ਨਾਲ ਤੀਜੇ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ। ਉਨ੍ਹਾਂ ਨੇ 80 ਦੌੜਾਂ ਦੀ ਪਾਰੀ 'ਚ 9 ਚੌਕੇ ਤੇ 2 ਛੱਕੇ ਲਗਾਏ।

ਇਹ ਵੀ ਪੜ੍ਹੋ : Champions League : ਚੇਲਸੀ 'ਤੇ ਰੀਆਲ ਮੈਡ੍ਰਿਡ ਦੀ ਜਿੱਤ

ਕਵਿੰਟਨ ਡੀ ਕਾਕ ਨੇ ਕਿਹਾ, ਜ਼ਾਹਰ ਹੈ, ਪ੍ਰਿਥਵੀ ਨੇ ਇਸ ਨੂੰ ਆਸਾਨ ਬਣਾ ਦਿੱਤਾ ਤੇ ਮੈਨੂੰ ਵੀ ਲੱਗਾ ਕਿ ਵਿਕਟ ਥੋੜ੍ਹੀ ਨੀਵੀਂ ਹੈ ਤੇ ਹੌਲੀ ਗੇਂਦਾਂ ਫੜ ਰਹੀ ਹੈ। ਇਹ ਸਿੱਧੇ ਖੇਡਣ ਦੀ ਗੱਲ ਸੀ। ਕਵਿੰਟਨ ਡੀ ਕਾਕ ਦੀ 80 ਦੌੜਾਂ ਦੀ ਪਾਰੀ ਨੇ ਲਖਨਊ ਸੁਪਰ ਜਾਇੰਟਸ ਦੀ ਸੀਜ਼ਨ 'ਚ ਲਗਾਤਾਰ ਤੀਜੀ ਜਿੱਤ ਦਾ ਰਸਤਾ ਖੋਲਿਆ। ਕੇ. ਐੱਲ. ਰਾਹੁਲ ਦੀ ਅਗਵਾਈ 'ਚ  ਲਖਨਊ ਦੀ ਟੀਮ ਹੁਣ ਚਾਰ 'ਚੋਂ ਤਿੰਨ ਮੈਚ ਜਿੱਤ ਚੁੱਕੀ ਹੈ ਤੇ ਆਈ. ਪੀ. ਐੱਲ. ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਹੁਣ ਐਤਵਾਰ ਨੂੰ ਰਾਜਸਥਾਨ ਰਾਇਲਜ਼ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 

Tarsem Singh

This news is Content Editor Tarsem Singh