ਸਫਲਤਾ ਤੋਂ ਬਾਅਦ ਚਿਤਰਾਂਗਦਾ-ਰੰਧਾਵਾ ''ਚ ਆਈਆਂ ਦੂਰੀਆਂ

12/30/2017 4:37:37 AM

ਜਲੰਧਰ — ਮਾਡਰਨ ਜ਼ਮਾਨੇ ਦੀ ਸਮਿਤਾ ਪਾਟਿਲ ਕਹੀ ਜਾਣ ਵਾਲੀ ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਨੇ ਮਸ਼ਹੂਰ ਗੋਲਫਰ ਜਯੋਤੀ ਰੰਧਾਵਾ ਨਾਲ 2001 'ਚ ਵਿਆਹ ਕੀਤਾ ਸੀ। ਦੋਵੇਂ ਗੁੜਗਾਓਂ 'ਚ ਰਹਿੰਦੇ ਸਨ। ਇਸ ਦੌਰਾਨ ਚਿਤਰਾਂਗਦਾ ਨੂੰ ਡਾਇਰੈਕਟਰ ਸੁਧੀਰ ਮਿਸ਼ਰਾ ਦੀ ਫਿਲਮ 'ਹਜ਼ਾਰੋਂ ਖਵਾਹਿਸ਼ੇਂ ਐਸੀ' ਮਿਲ ਗਈ। 2005 'ਚ ਆਈ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਚਿਤਰਾਂਗਦਾ ਦੀ ਮੰਗ ਵਧ ਗਈ। ਫਿਲਮਾਂ ਦੀ ਸ਼ੂਟਿੰਗ ਕਾਰਨ ਉਹ ਅਕਸਰ ਮੁੰਬਈ 'ਚ ਰਹਿੰਦੀ ਸੀ, ਜਦਕਿ ਉਸ ਦਾ ਪਤੀ ਗੁੜਗਾਓਂ 'ਚ। ਫਿਰ ਇਕ ਦਿਨ ਖਬਰ ਆਈ ਕਿ ਦੋਵਾਂ ਦੇ ਰਿਸ਼ਤਿਆਂ 'ਚ ਕੁੜੱਤਣ ਆ ਰਹੀ ਹੈ ਕਿਉਂਕਿ ਇਕ ਅਖਬਾਰ 'ਚ ਖਬਰ ਛਪੀ ਸੀ ਕਿ ਚਿਤਰਾਂਗਦਾ ਦਾ ਪਤੀ ਕਿਸੇ ਦੂਜੀ ਮਹਿਲਾ ਨਾਲ ਦੇਖਿਆ ਗਿਆ ਹੈ। ਇਸ ਤੋਂ ਬਾਅਦ ਦੋਵਾਂ 'ਚ ਤਲਾਕ ਦਾ ਰਸਤਾ ਤਿਆਰ ਹੋ ਗਿਆ। ਇਕ ਕਾਰਨ ਇਹ ਵੀ ਸਾਹਮਣੇ ਆਇਆ ਕਿ ਬਾਲੀਵੁੱਡ ਦੀ ਚਿਤਰਾਂਗਦਾ ਆਪਣੇ ਪਰਿਵਾਰ ਤੋਂ ਦੂਰ ਹੁੰਦੀ ਜਾ ਰਹੀ  ਸੀ। ਉਸ 'ਤੇ ਡਾਇਰੈਕਟਰ ਸੁਧੀਰ ਮਿਸ਼ਰਾ ਨਾਲ ਰਿਲੇਸ਼ਨਸ਼ਿਪ ਨੇ ਵੀ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ। ਚਿਤਰਾਂਗਦਾ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਇਕ ਸਿਨੇਮਾ ਹੀ ਹੈ, ਜਿਹੜਾ ਮੈਨੂੰ ਪੂਰਨ ਕਰਦਾ ਹੈ, ਅਜਿਹੀ ਸਥਿਤੀ 'ਚ ਤਲਾਕ ਤੋਂ ਬਾਅਦ ਮੈਂ ਇਸ ਪ੍ਰਤੀ ਸਮਰਪਿਤ ਹੋ ਜਾਣਾ ਚਾਹੁੰਦੀ ਹਾਂ। ਅਜੇ ਪਿਛਲੇ ਸਾਲ ਹੀ ਚਿਤਰਾਂਗਦਾ ਨੇ 13 ਸਾਲ ਦੇ ਵਿਆਹ ਨੂੰ ਤੋੜ ਕੇ ਬਾਲੀਵੁੱਡ ਪ੍ਰਤੀ ਸਮਰਪਿਤ ਹੋਣ ਦੀ ਗੱਲ ਕਹੀ ਸੀ।