ਸੰਨਿਆਸ ਦੇ ਬਾਅਦ ਪੀਟਰਸਨ ਨੇ ਇੰਸਟਾਗ੍ਰਾਮ ''ਤੇ ਕੀਤਾ ਭਾਵੁਕ ਮੈਸੇਜ਼

03/18/2018 11:55:29 AM

ਨਵੀਂ ਦਿੱਲੀ (ਬਿਊਰੋ)— ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ਅਤੇ ਇੰਸਟਾਗਰਾਮ ਉੱਤੇ ਭਾਵੁਕ ਸੁਨੇਹਾ- ਬੂਟਸ ਅਪ! ਫੀਟ ਅਪ! ਫੈਮਲੀ, ਐਨੀਮਲਸ! ਗੋਲਫ! ਹੋਮ! ਲਿਖਕੇ ਆਪਣੇ ਕਰੀਅਰ ਨੂੰ ਵਿਰਾਮ ਦਿੱਤਾ। 37 ਸਾਲ ਦੇ ਪੀਟਰਸਨ ਜਨਵਰੀ 2014 ਤੋਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਪੀਟਰਸਨ ਨੇ ਇੰਗਲੈਂਡ ਲਈ ਕੁਲ 104 ਟੈਸਟ ਖੇਡੇ ਅਤੇ ਉਨ੍ਹਾਂ ਦਾ ਆਖਰੀ ਟੈਸਟ ਏਸ਼ੇਜ ਸੀਰੀਜ਼ ਦਾ ਹਿੱਸਾ ਸੀ, ਜਿਸ ਵਿਚ ਇੰਗਲੈਂਡ ਨੂੰ 0-5 ਨਾਲ ਹਾਰ ਮਿਲੀ ਸੀ। ਇਸਦੇ ਬਾਅਦ ਤੋਂ ਪੀਟਰਸਨ ਹਾਲਾਂਕਿ ਅਲੱਗ-ਅਲੱਗ ਘਰੇਲੂ ਟੀ-20 ਲੀਗਸ ਵਿਚ ਖੇਡਦੇ ਰਹੇ।

 

A post shared by Kevin Pietersen (@kp24) on

ਦੱਖਣ ਅਫਰੀਕਾ ਵਿਚ ਜੰਮੇ ਪੀਟਰਸਨ ਨੇ ਇਗਲੈਂਡ ਲਈ 47.28 ਦੀ ਔਸਤ ਨਾਲ ਕੁਲ 8181 ਦੌੜਾਂ ਬਣਾਈਆਂ, ਜਿਸ ਵਿਚ 23 ਸੈਂਕੜੇ ਅਤੇ 35 ਅਰਧ ਸੈਂਕੜੇ ਸ਼ਾਮਲ ਹਨ। ਵਨਡੇ ਮੈਚਾਂ ਵਿਚ ਪੀਟਰਸਨ ਨੇ 136 ਪਾਰੀਆਂ ਵਿਚ 4440 ਦੌੜਾਂ ਬਣਾਈਆਂ। ਉਹ ਤਿੰਨ ਟੈਸਟ ਅਤੇ 12 ਵਨਡੇ ਮੈਚਾਂ ਵਿਚ ਇੰਗਲੈਂਡ ਦੇ ਕਪਤਾਨ ਰਹੇ।