ਹਾਰਨ ਤੋਂ ਬਾਅਦ ਅਰਜਨਟੀਨਾ ਦੇ ਕੋਚ ਨੇ ਕਿਹਾ ਇਹ ਸਾਡੇ ਮੂੰਹ ''ਤੇ ਇਕ ਥੱਪੜ ਸੀ

03/28/2018 10:57:48 PM

ਮੈਡ੍ਰਿਡ— ਲਿਓਨਿਲ ਮੇਸੀ 'ਤੇ ਨਿਰਭਰ ਅਰਜਨਟੀਨਾ ਦੀ ਟੀਮ ਦੇ ਚੋਟੀ ਦੇ ਸਟਾਰ ਖਿਡਾਰੀ ਨੂੰ ਸਪੇਨ ਖਿਲਾਫ ਵਿਸ਼ਵ ਕੱਪ ਅਭਿਆਸ ਮੈਚ 'ਚ ਸਪੇਨ ਤੋਂ 1-6 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਰੂਸ ਜਾਣ ਤੋਂ ਪਹਿਲਾਂ ਉਸਦੀਆਂ ਤਿਆਰੀਆਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਰਹੇ ਸਨ। ਸੱਟ ਦੇ ਕਾਰਨ ਮੇਸੀ ਇਸ ਅਭਿਆਸ ਮੈਚ 'ਚ ਹਿੱਸਾ ਨਹੀਂ ਲੈ ਸਕਿਆ ਸੀ। ਸਟੈਂਡ 'ਚ ਬੈਠ ਕੇ ਮੈਚ ਦੇਖ ਰਹੇ ਅਰਜਨਟੀਨਾ ਦੇ ਸਟਾਰ ਖਿਡਾਰੀ 10 ਮਿੰਟ 'ਚ ਹੀ ਆਪਣੀ ਟੀਮ ਦੀ ਮਾੜੀ ਹਾਲਤ ਦੇਖ ਕੇ ਸੀਟਾਂ ਤੋਂ ਉੱਠ ਕੇ ਚੱਲ ਗਏ। 
ਟੀਮ ਦੇ ਕੋਚ ਜਾਰਜ ਸਮਪੋਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਹਾਰ ਸਾਡੇ ਮੂੰਹ 'ਤੇ ਥੱਪੜ ਦੀ ਤਰ੍ਹਾਂ ਸੀ। ਮੈਨੂੰ ਟੀਮ ਦੇ ਲਈ ਦੁੱਖ ਹੋ ਰਿਹਾ ਹੈ ਤੇ ਮੈਂ ਇਸਦੀ ਜਿੰਮੇਦਾਰੀ ਲੈਂਦਾ ਹਾਂ। ਅਸੀਂ ਦੂਜੇ ਹਾਫ 'ਚ ਆਪਣਾ ਬਿਲਕੁਲ ਹੁਨਰ ਨਹੀਂ ਦਿਖਾਇਆ। ਇਸ ਤੋਂ ਪਹਿਲਾ ਅਰਜਨਟੀਨਾ ਨੇ ਇਟਲੀ ਖਿਲਾਫ ਮੈਸੀ ਦੇ ਬਿਨ੍ਹਾ 2-0 ਨਾਲ ਜਿੱਤ ਦਰਜ ਕੀਤੀ ਸੀ।
ਇਸ ਸਾਲ ਰੂਸ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖਿਤਾਬ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਸਪੇਨ ਨੇ ਆਪਣੀ ਅਜੇਤੂ ਮੁਹਿੰਮ 18 ਮੈਚਾਂ ਦੀ ਕਰ ਲਈ ਹੈ। ਇਕ ਹੋਰ ਮੈਚ ਵਿਚ ਫਰਾਂਸ ਨੇ ਰੂਸ ਨੂੰ 3-1 ਨਾਲ ਹਰਾਇਆ। ਬੈਲਜੀਅਮ ਨੇ ਸਾਊਦੀ ਅਰਬ ਨੂੰ 4-0 ਨਾਲ ਹਰਾਇਆ। ਸਵਿਟਜ਼ਰਲੈਂਡ ਨੇ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ ਪਨਾਮਾ ਨੂੰ 6-0 ਨਾਲ ਹਰਾਇਆ। ਪੋਲੈਂਡ ਨੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾਇਆ। ਉਥੇ ਹੀ ਜਾਪਾਨ ਨੂੰ ਯੂਕ੍ਰੇਨ ਨੇ 2-1 ਨਾਲ ਹਰਾਇਆ।