ਹਾਰ ਤੋਂ ਬਾਅਦ ਭਾਰਤੀ ਟੀਮ ''ਚ ਹੋਵੇਗਾ ਫੇਰ ਬਦਲ, ਇਹ ਖਿਡਾਰੀ ਹੋਣਗੇ ਸ਼ਾਮਲ

Wednesday, Jan 10, 2018 - 08:09 PM (IST)

ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਜਦੋਂ ਕੇਪਟਾਊਨ ਟੈਸਟ ਖੇਡਣ ਉਤਰੀ, ਤਾਂ ਟੀਮ 'ਚ ਉਸ ਖਿਡਾਰੀ ਦਾ ਨਾਂ ਸੀ ਜਿਸ ਦੇ ਬਾਰੇ 'ਚ ਕਿਸੇ ਨੇ ਵੀ ਸੋਚਿਆ ਵੀ ਨਹੀਂ ਸੀ। ਰੋਹਿਤ ਸ਼ਰਮਾ ਨੂੰ ਪਲੇਇੰਗ ਇਲੈਵਨ 'ਚ ਰੱਖਣਾ ਹੈਰਾਨੀਜਨਕ ਫੈਸਲਾ ਸੀ। ਹਾਲਾਂਕਿ ਇਸ ਟੀਮ ਨੂੰ ਫਾਇਦਾ ਵੀ ਨਹੀਂ ਹੋਇਆ ਕਿਉਂਕਿ ਰੋਹਿਤ ਪਹਿਲੇ ਟੈਸਟ 'ਚ ਕੁਝ ਖਾਸ ਨਹੀਂ ਕਰ ਸਕਿਆ। ਇਸ ਦੌਰਾਨ ਹੁਣ ਅਜਿੰਕਯ ਰਹਾਨੇ ਨੂੰ ਟੀਮ 'ਤ ਵਾਪਸ ਲੈ ਕੇ ਆਉਣ ਦੀ ਚਰਚਾ ਸ਼ੁਰੂ ਹੋ ਗਈ ਹੈ। ਰਹਾਨੇ ਦਾ ਵਿਦੇਸ਼ੀ ਪਿੱਚਾਂ 'ਤੇ ਟੈਸਟ ਰਿਕਾਰਡ ਕਾਫੀ ਬਿਹਤਰੀਨ ਰਿਹਾ ਹੈ। ਇਸ ਦੌਰਾਨ ਜਦੋਂ ਉਹ 15 ਮੈਂਬਰੀ ਟੀਮ 'ਚ ਸ਼ਾਮਲ ਹੈ ਤਾਂ ਫਿਰ ਉਸ ਨੂੰ ਆਖਰੀ ਇਕ ਰੋਜਾ 'ਚ ਸ਼ਾਮਲ ਕੀਤਾ ਜਾਵੇ।
ਪਹਿਲਾਂ ਟੈਸਟ ਮੈਚ ਪਹਿਲੇ ਚਾਰ ਦਿਨ 'ਚ ਹੀ ਖਤਮ ਹੋ ਗਿਆ, ਇਸ 'ਚ ਭਾਰਤੀ ਟੀਮ ਨੂੰ ਅਭਿਆਸ ਲਈ ਇਕ ਦਿਨ ਜ਼ਿਆਦਾ ਮਿਲ ਗਿਆ। ਮੰਗਲਵਾਰ ਨੂੰ ਅਭਿਆਸ ਸੈਸ਼ਨ 'ਚ ਭਾਰਤ ਨੇ ਬੈਂਚ 'ਤੇ ਬੈਠੇ ਖਿਡਾਰੀਆਂ ਨੂੰ ਅਭਿਆਸ ਕਰਵਾਇਆ। ਇਸ 'ਚ ਅਜਿੰਕਯ ਰਹਾਨੇ, ਲੋਕੇਸ਼ ਰਾਹੁਲ, ਅਤੇ ਇਸ਼ਾਂਤ ਸ਼ਰਮਾ ਸ਼ਾਮਲ ਸਨ। ਸੱਜੇ ਹੱਥ ਦੇ ਬਿਹਤਰੀਨ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਵੀ ਆਖਰੀ 11 'ਚ ਸ਼ਾਮਲ ਕਰਨ ਦੀ ਗੱਲ ਚੱਲ ਰਹੀ ਹੈ। ਇਸ ਦੌਰਾਨ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕਰਨ ਲਈ ਆਖਰੀ ਫੈਸਲਾ ਕਪਤਾਨ ਦਾ ਹੋਵੇਗਾ। ਇਨ੍ਹਾਂ ਤੈਅ ਹੈ ਕਿ ਰਹਾਨੇ ਅਤੇ ਰਾਹੁਲ ਜੇਕਰ ਟੀਮ 'ਚ ਵਾਪਸੀ ਕਰਦੇ ਹਨ ਤਾਂ ਭਾਰਤੀ ਬੱਲੇਬਾਜ਼ੀ ਮਜਬੂਤ ਹੋਵੇਗੀ। ਇਸ ਦੌਰਾਨ ਕਪਤਾਨ ਕੋਹਲੀ ਨੂੰ ਵੀ ਪਹਿਲਾਂ ਮੈਚ ਭੁੱਲ ਕੇ ਆਪਣੀ ਫਾਰਮ 'ਚ ਵਾਪਸੀ ਕਰਨੀ ਹੋਵੇਗੀ।
ਦੱਖਣੀ ਅਫਰੀਕਾ 'ਚ ਅਜਿੰਕਯ ਰਹਾਨੇ ਦਾ ਪ੍ਰਦਰਸ਼ਨ
ਭਾਰਤੀ ਟੀਮ ਲਈ ਓਪਨਿੰਗ ਕਰਨ ਵਾਲੇ ਸੱਜੇ ਹੱਥ ਦੇ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਪਹਿਲਾਂ ਟੈਸਟ 'ਚ ਨਾ ਰੱਖਣਾ ਸਭ ਤੋਂ ਵੱਡੀ ਗਲਤੀ ਰਹੀ। ਰਹਾਨੇ ਇਕ ਅਜਿਹਾ ਬੱਲੇਬਾਜ਼ ਹੈ ਜਿਸ ਨੇ ਵਿਦੇਸ਼ੀ ਧਰਤੀ 'ਤੇ ਕਾਫੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਅਜਿੰਕਯ ਰਹਾਨੇ ਦਾ ਦੱਖਣੀ ਅਫਰੀਕਾ ਦੀ ਧਰਤੀ 'ਤੇ 69.66 ਆਸਟਰੇਲੀਆ 'ਚ 57.00, ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਦੀਆਂ ਪਿੱਚਾਂ 'ਤੇ 54.00 ਦੀ ਔਸਤ ਰਹੀ ਹੈ। ਇਸ ਦੌਰਾਨ ਉਸ ਦੇ ਪੁਰਾਣੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟੀਮ ਤੋਂ ਬਾਹਰ ਰੱਖਣਾ ਭਾਰਤੀ ਟੀਮ ਲਈ ਭਾਰੀ ਪੈਂ ਗਿਆ।


Related News