ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਅਦਿਤੀ ਸੰਯੁਕਤ ਪੰਜਵੇਂ ਸਥਾਨ ''ਤੇ

06/26/2017 1:42:30 AM

ਅਮਰੀਕਾ— ਅਦਿਤੀ ਅਸ਼ੋਕ ਐਲ. ਪੀ. ਜੀ. ਏ. 'ਤੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਅ ਦੂਜੇ ਦੌਰ 'ਚ 64 ਦੇ ਸਕੋਰ ਨਾਲ ਇੱਥੇ ਵਾਲਮਾਰਟ ਐਨਡਫਲਯੂਏ ਗੋਲਫ ਟੂਰਨਾਮੈਂਟ 'ਚ ਸੰਯੁਕਤ ਪੰਜਵੇਂ ਸਥਾਨ 'ਤੇ ਪਹੁੰਚ ਗਈ। ਅਦਿਤੀ ਨੇ 8 ਵਰਡੀ ਅਤੇ ਇਕ ਬੋਗੀ ਨਾਲ 7 ਅੰਡਰ ਦਾ ਸਕੋਰ ਬਣਾਇਆ। ਉਹ ਕੱਲ ਤੱਕ ਸੰਯੁਕਤ 53ਵੇਂ ਸਥਾਨ 'ਤੇ ਚੱਲ ਰਹੀ ਸੀ। ਅਦਿਤੀ ਦਾ ਕੁਲ ਸਕੋਰ 8 ਅੰਕ ਹੈ ਅਤੇ ਉਹ ਸਿਖਰ 'ਤੇ ਚੱਲ ਰਹੀ ਸੋ ਯਿਓਨ ਰਿਯੂ ਤੋਂ 8 ਸ਼ਾਟ ਪਿੱਛੇ ਹੈ।