ਪਾਂਡੇ ਨੂੰ ਗਾਲ੍ਹ ਦੇਣ ਤੋਂ ਬਾਅਦ ਧੋਨੀ ਬਾਰੇ ਲੋਕ ਲਿਖ ਰਹੇ ਹਨ ਇਹ ਗੱਲਾਂ

02/23/2018 9:05:34 AM

ਨਵੀਂ ਦਿੱਲੀ (ਬਿਊਰੋ)— ਸਾਊਥ ਅਫਰੀਕਾ ਖਿਲਾਫ ਦੂਜੇ ਟੀ-20 ਮੁਕਾਬਲੇ ਵਿਚ ਮਹਿੰਦਰ ਸਿੰਘ ਧੋਨੀ ਆਪਣੇ ਪੁਰਾਣੇ ਰੰਗ ਵਿਚ ਦਿੱਸੇ। ਧੋਨੀ ਨੇ ਤਾਬੜਤੋੜ ਅਰਧ ਸੈਂਕੜੀਏ ਪਾਰੀ ਖੇਡ ਕੇ ਫ਼ਾਰਮ ਵਿਚ ਵਾਪਸੀ ਦੇ ਸੰਕੇਤ ਦੇ ਦਿੱਤੇ ਹਨ। ਧੋਨੀ ਨੇ 28 ਗੇਂਦਾਂ ਵਿਚ 52 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 4 ਚੌਕੇ ਅਤੇ 3 ਛੱਕੇ ਸ਼ਾਮਲ ਸਨ ਪਰ ਆਪਣੀ ਬੱਲੇਬਾਜੀ ਦੌਰਾਨ ਧੋਨੀ ਕੁਝ ਅਜਿਹਾ ਕਰ ਗਏ ਜਿਸਦੀ ਵਜ੍ਹਾ ਨਾਲ ਉਹ ਸੁਰਖੀਆਂ ਵਿਚ ਆ ਗਏ ਹਨ।

ਦਰਅਸਲ ਬੱਲੇਬਾਜੀ ਦੌਰਾਨ ਆਪਣੇ ਸ਼ਾਂਤ ਸੁਭਾਅ ਅਤੇ ਸੰਜਮ ਭਰੇ ਚਰਿੱਤਰ ਲਈ ਪਹਿਚਾਣੇ ਜਾਣ ਵਾਲੇ ਮਾਹੀ ਮੁਕਾਬਲੇ ਵਿਚ ਆਪਣਾ ਆਪਾ ਖੋਹ ਬੈਠੇ। ਭਾਰਤੀ ਪਾਰੀ ਦੇ 20ਵੇਂ ਓਵਰ ਦੌਰਾਨ ਧੋਨੀ ਅਤੇ ਮਨੀਸ਼ ਪਾਂਡੇ ਵਿਚ ਬੱਲੇਬਾਜੀ ਕਰ ਰਹੇ ਸਨ। ਸਟਰਾਈਕ ਧੋਨੀ ਕੋਲ ਸੀ। ਇਸਦੇ ਬਾਅਦ ਧੋਨੀ ਨੇ ਪਾਂਡੇ ਨੂੰ ਇਸ਼ਾਰਾ ਕੀਤਾ ਪਰ ਪਾਂਡੇ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਫਿਰ ਕੀ ਸੀ, ਧੋਨੀ ਨੂੰ ਗੁੱਸਾ ਆ ਗਿਆ ਅਤੇ ਮਨੀਸ਼ ਪਾਂਡੇ ਨੂੰ ਗਾਲ੍ਹ ਦੇ ਦਿੱਤੀ।

ਇਹ ਸਭ ਕੁਝ ਸਟੰਪ ਮਾਈਕ ਵਿਚ ਰਿਕਾਰਡ ਹੋ ਗਿਆ। ਇਸਦੇ ਬਾਅਦ ਧੋਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਲਿਖ ਰਹੇ ਹਨ। ਟਵਿਟਰ ਉੱਤੇ ਇਕ ਯੂਜਰ ਨੇ ਲਿਖਿਆ, ਸੱਚ ਵਿਚ ਕੀ ਇਹ ਤੁਸੀ ਹੋ।