T-20 WC ਤੋਂ ਬਾਅਦ ਦ੍ਰਾਵਿੜ ਬਣ ਸਕਦੇ ਹਨ ਟੀਮ ਇੰਡੀਆ ਦੇ ਮੁੱਖ ਕੋਚ, ਕੀਤਾ ਅਪਲਾਈ

10/26/2021 7:26:19 PM

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੇ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕੀਤਾ ਹੈ। ਇਕ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਪੁਸ਼ਟੀ ਕੀਤੀ ਕਿ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕੀਤਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ ਲਕਸ਼ਮਣ ਦ੍ਰਾਵਿੜ ਦੀ ਜਗ੍ਹਾ ਐੱਨ. ਸੀ. ਏ. ਪ੍ਰਮੁੱਖ ਦੇ ਤੌਰ 'ਤੇ ਅਹੁਦਾ ਸੰਭਾਲਣ ਦੀ ਦੌੜ 'ਚ ਹਨ। 

ਇਹ ਵੀ ਪੜ੍ਹੋ : ਸ਼ੋਇਬ ਮਲਿਕ ਨੂੰ ਵੇਖ ਭਾਰਤੀ ਪ੍ਰਸ਼ੰਸਕ ਬੋਲੇ- ‘ਜੀਜਾ ਜੀ, ਜੀਜਾ ਜੀ’, ਸਾਨੀਆ ਮਿਰਜ਼ਾ ਨੇ ਸਾਂਝੀ ਕੀਤੀ ਵੀਡੀਓ

ਇਸ ਤੋਂ ਪਹਿਲਾਂ, ਹਾਲ ਦੇ ਦਿਨਾਂ 'ਚ ਭਾਰਤੀ ਕ੍ਰਿਕਟ ਲਈ ਸਭ ਤੋਂ ਹਾਂ-ਪੱਖੀ ਗੱਲ ਦੇ ਤੌਰ 'ਤੇ ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੇ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਨੂੰ ਸੰਭਾਲਣ ਲਈ ਸਹਿਮਤੀ ਦਿੱਤੀ ਸੀ ਤੇ ਇਸ ਤੋਂ ਬਿਹਤਰ ਕੁਝ ਹੋਰ ਨਹੀਂ ਹੋ ਸਕਦਾ। ਵਿਕਰਮ ਦੇ ਬੱਲੇਬਾਜ਼ੀ ਕੋਚ ਦੇ ਤੌਰ 'ਤੇ ਬਣੇ ਰਹਿਣ ਤਕ ਹੋਰ ਅਹੁਦਿਆਂ 'ਤੇ ਧਿਆਨ ਦਿੱਤਾ ਜਾਵੇਗਾ। ਮੌਜੂਦਾ ਟੀਮ ਦੇ ਵਧੇਰੇ ਯੁਵਾ ਖਿਡਾਰੀਆਂ ਨੇ ਰਾਹੁਲ ਨਾਲ ਕੰਮ ਕੀਤਾ ਹੈ ਤੇ ਇਸ ਨਾਲ ਅੱਗੇ ਵਧਣਾ ਹੋਰ ਸੌਖਾ ਹੋ ਜਾਵੇਗਾ।

ਇਹ ਵੀ ਪੜ੍ਹੋ : T-20 WC : ਆ ਗਈ ਹਾਰਦਿਕ ਪੰਡਯਾ ਦੀ ਸਕੈਨ ਰਿਪੋਰਟ, ਜਾਣੋ ਨਿਊਜ਼ੀਲੈਂਡ ਖ਼ਿਲਾਫ਼ ਖੇਡਣਗੇ ਜਾਂ ਨਹੀਂ

ਦ੍ਰਾਵਿੜ ਹਮੇਸ਼ਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪਸੰਦੀਦਾ ਬਦਲ ਸਨ ਪਰ ਅਜਿਹਾ ਲਗਦਾ ਹੈ ਕਿ ਜੈ ਸ਼ਾਹ ਤੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਾਬਕਾ ਕਪਤਾਨ ਨਾਲ ਬੈਠ ਕੇ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਕਿ ਉਹ ਟੀਮ ਦੇ ਨਾਲ ਸ਼੍ਰੀਲੰਕਾ ਦੀ ਯਾਤਰਾ ਕਰਨ ਦੇ ਬਾਅਦ ਪੂਰੇ ਸਮੇਂ ਲਈ ਟੀਮ ਦੇ ਮੁੱਖ ਕੋਚ ਬਣਨ ਦੇ ਲਈ ਸਹਿਮਤ ਹੋਏ ਸਨ। ਜ਼ਿਕਰਯੋਗ ਹੈ ਕਿ ਵਰਤਮਾਨ ਕੋਚ ਰਵੀ ਸ਼ਾਸਤਰੀ ਦਾ ਟੀ-20 ਵਰਲਡ ਕੱਪ ਦੇ ਬਾਅਦ ਕਰਾਰ ਖ਼ਤਮ ਹੋ ਜਾਵੇਗਾ। ਜਦਕਿ ਟੀ-20 ਵਰਲਡ ਕੱਪ ਦੇ ਬਾਅਦ ਵਿਰਾਟ ਵੀ ਸਭ ਤੋਂ ਛੋਟੇ ਫਾਰਮੈਟ 'ਚ ਟੀਮ ਦੇ ਕਪਤਾਨ ਦਾ ਅਹੁਦਾ ਛੱਡ ਦੇਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News