ਕ੍ਰੀਜ਼ ਛੱਡਣ ''ਤੇ ਅਸ਼ਵਿਨ ਨੇ ਫਿੰਚ ਨੂੰ ਦਿਖਾਇਆ ਮਾਂਕਡਿੰਗ ਦਾ ਡਰ

10/06/2020 1:22:35 AM

ਦੁਬਈ- ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡਦੇ ਹੋਏ ਆਈ. ਪੀ. ਐੱਲ. 2019 'ਚ ਰਵੀ ਚੰਦਰਨ ਅਸ਼ਵਿਨ ਨੇ ਜੋਸ ਬਟਲਰ ਨੂੰ ਮਾਂਕਡਿੰਗ ਕੀਤਾ ਸੀ। ਇਸ ਬਾਰ ਮਾਂਕਡਿੰਗ ਦੀ ਵਜ੍ਹਾ ਨਾਲ ਅਸ਼ਵਿਨ ਇਕ ਬਾਰ ਫਿਰ ਤੋਂ ਚਰਚਾ 'ਚ ਆ ਗਏ ਹਨ। ਇਹ ਸਾਰਾ ਮਾਮਲਾ ਉਦੋ ਹੋਇਆ ਜਦੋ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਖੇਡਦੇ ਹੋਏ ਦਿੱਲੀ ਕੈਪੀਟਲਸ ਦੇ ਖਿਡਾਰੀ ਅਸ਼ਵਿਨ ਨੇ ਆਰੋਨ ਫਿੰਚ ਨੂੰ ਮਾਂਕਡਿੰਗ ਕਰਨ ਦੀ ਕੋਸ਼ਿਸ਼ ਕੀਤੀ।


ਦਿੱਲੀ ਵਲੋਂ ਖੇਡਦੇ ਹੋਏ 197 ਦੌੜਾਂ ਦੇ ਟੀਚੇ ਤੋਂ ਬਾਅਦ ਉਤਰੇ ਆਰ. ਸੀ. ਬੀ. ਦੇ ਖਿਡਾਰੀ ਦੇਵਦੱਤ ਪਡੀਕਲ ਅਤੇ ਫਿੰਚ ਮੈਦਾਨ 'ਚ ਸੀ। ਦੋਵੇ ਖਿਡਾਰੀ 18 ਦੌੜਾਂ 'ਤੇ ਖੇਡ ਰਹੀ ਸੀ ਅਤੇ ਤੀਜੇ ਓਵਰ 'ਚ ਅਸ਼ਵਿਨ ਗੇਂਦਬਾਜ਼ੀ 'ਤੇ ਉਤਰੇ। ਇਸ ਦੌਰਾਨ ਤੀਜੀ ਗੇਂਦ 'ਤੇ ਪਡੀਕਲ ਕ੍ਰੀਜ਼ 'ਤੇ ਸੀ ਅਤੇ ਨਾਨ ਸਟ੍ਰਾਈਕ ਐਂਡ 'ਤੇ ਫਿੰਚ ਖੜੇ ਸਨ। ਅਸ਼ਵਿਨ ਦੇ ਗੇਂਦ ਸੁੱਟਣ ਤੋਂ ਪਹਿਲਾਂ ਫਿੰਚ ਕ੍ਰੀਜ਼ ਛੱਡ ਕੇ ਅੱਗੇ ਵਧ ਗਏ ਅਤੇ ਅਸ਼ਵਿਨ ਨੇ ਗੇਂਦ ਸੁੱਟਣ ਦੀ ਜਗ੍ਹਾ ਫਿੰਚ ਨੂੰ ਮਾਂਕਡਿੰਗ ਦਾ ਡਰਾਵਾ ਦਿੱਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਫਿੰਚ ਨੂੰ ਆਊਟ ਨਹੀਂ ਕੀਤਾ।

Gurdeep Singh

This news is Content Editor Gurdeep Singh