ਹਾਕੀ ਤੋਂ ਬਾਅਦ ਗੋਲਫ ''ਚ ਕਰੀਅਰ ਬਣਾਉਣਾ ਚਾਹੁੰਦਾ ਹਾਂ : ਸਰਦਾਰ

Sunday, Sep 16, 2018 - 04:46 AM (IST)

ਨਵੀਂ ਦਿੱਲੀ— ਸਰਦਾਰ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਲਿਆ ਹੋਵੇ ਪਰ ਖੇਡ ਨਾਲ ਉਸਦਾ ਪਿਆਰ ਅਜੇ ਵੀ ਬਰਕਰਾਰ ਹੈ। ਸਰਦਾਰ ਹੁਣ ਹਾਕੀ ਸਿਟਕ ਨੂੰ ਛੱਡ ਕੇ ਗੋਲਫ ਕਲੱਬ ਵੱਲ ਮੁੜ ਸਕਦੇ ਹਨ। ਸਾਬਕਾ ਭਾਰਤੀ ਕਪਤਾਨ ਆਪਣੇ ਖੇਡ ਕਰੀਅਰ ਨੂੰ ਗੋਲਫ ਕੋਰਸ ਵੱਲ ਮੋੜ ਸਕਦੇ ਹਨ। 12 ਸਤੰਬਰ ਨੂੰ ਸਰਦਾਰ ਨੇ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਹਾਲਾਂਕਿ ਉਨ੍ਹਾਂ ਨੇ ਘਰੇਲੂ ਹਾਕੀ ਖੇਡਦੇ ਰਹਿਣ ਦੀ ਇੱਛਾ ਵੀ ਜ਼ਾਹਿਰ ਕੀਤੀ। ਇਸ ਦੇ ਨਾਲ ਉਹ ਯੂਰੋਪ 'ਚ ਕਲੱਬ ਹਾਕੀ ਵੀ ਖੇਡਣਾ ਚਾਹੁੰਦੇ ਹਨ। ਉਹ ਵਿਦੇਸ਼ਾਂ 'ਚ ਖੇਡਦੇ ਰਹਿਣ ਦੇ ਦੌਰਾਨ ਗੋਲਫ ਵੀ ਸਿੱਖਣਾ ਚਾਹੁੰਦੇ ਹਨ। ਸਰਦਾਰ ਨੇ ਕਿਹਾ ਗੋਲਫ 'ਚ ਕਰੀਅਰ ਬਣਾਉਣਾ ਚਾਹੁੰਦਾ ਹਾਂ। ਅੱਗੇ ਦੇਖੋ ਕੀ ਹੁੰਦਾ ਹੈ।
ਸਰਦਾਰ ਨੇ ਭਾਰਤ ਲਈ 12 ਸਾਲ 'ਚ 314 ਮੈਚ ਖੇਡੇ ਹਨ। 2008 'ਚ ਭਾਰਤ ਦੇ ਸਭ ਤੋਂ ਯੁਵਾ ਹਾਕੀ ਕਪਤਾਨ ਬਣੇ ਸਨ। ਉਨ੍ਹਾਂ ਨੇ 2014 'ਚ ਏਸ਼ੀਆਈ ਖੇਡਾਂ 'ਚ ਭਾਰਤੀ ਟੀਮ ਦੀ ਅਗੁਵਾਈ ਕੀਤੀ ਸੀ।


Related News