ਵਿੰਡੀਜ਼ ਨੂੰ ਹਰਾਉਣ ਤੋਂ ਬਾਅਦ ਸ਼ਾਕਿਬ ਨੇ ਦਿੱਤਾ ਇਹ ਬਿਆਨ

06/17/2019 11:59:47 PM

ਸਪੋਰਟਸ ਡੈੱਕਸ— ਟਾਂਟਨ ਦੇ ਮੈਦਾਨ 'ਤੇ ਵੈਸਟਇੰਡੀਜ਼ ਨੇ ਦਿੱਤੇ 322 ਦੌੜਾਂ ਦੇ ਟੀਚੇ ਨੂੰ ਆਪਣੀ ਸੈਂਕੜੇ ਵਾਲੀ ਪਾਰੀ ਨਾਲ ਹਾਸਲ ਕਰਨ 'ਤੇ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਆਪਣੇ ਸੈਂਕੜੇ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ, ਆਖਰ ਤਕ ਵਿਕਟ 'ਤੇ ਬਣੇ ਰਹਿਣਾ ਸਭ ਤੋਂ ਸੰਤੋਸ਼ਜਨਕ ਗੱਲ ਸੀ। ਮੈਂ ਪਿਛਲੇ ਡੇਢ ਮਹੀਨੇ ਤੋਂ ਬੱਲੇਬਾਜ਼ੀ 'ਤੇ ਕੰਮ ਕਰ ਰਿਹਾ ਹਾਂ ਤੇ ਹੁਣ ਇਸਦਾ ਨਤੀਜਾ ਵੀ ਆ ਰਿਹਾ ਹੈ।

PunjabKesari
ਸ਼ਾਕਿਬ ਨੇ ਕਿਹਾ ਕਿ ਪਹਿਲੀ ਪਾਰੀ ਦੇ ਆਖਰ 'ਚ ਸਾਨੂੰ ਵਿਸ਼ਵਾਸ ਸੀ ਕਿ ਜੇਕਰ ਅਸੀਂ ਵਧੀਆ ਬੱਲੇਬਾਜ਼ੀ ਕਰਦੇ ਹਾਂ ਤਾਂ ਅਸੀਂ ਜਿੱਤ ਸਕਦੇ ਹਾਂ। ਵਿੰਡੀਜ਼ ਨੇ ਬੋਰਡ 'ਤੇ ਵਧੀਆ ਸਕੋਰ ਖੜ੍ਹਾ ਕੀਤਾ ਸੀ। ਨਾਲ ਹੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਸਵਾਲ 'ਤੇ ਸ਼ਾਕਿਬ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ ਕਿ ਮੈਂ ਖੁਦ ਨੂੰ ਨੰਬਰ 3 'ਤੇ ਕਦੋਂ ਕਾਇਮ ਕੀਤਾ ਸੀ ਪਰ ਮੈਂ ਸੋਚ ਰਿਹਾ ਸੀ ਕਿ ਜੇਕਰ ਮੈਨੂੰ 3 'ਤੇ ਬੱਲੇਬਾਜ਼ੀ ਮਿਲੀ ਤਾਂ ਮੈਨੂੰ ਮੌਕੇ ਵੀ ਜ਼ਿਆਦਾ ਮਿਲਣਗੇ। ਜੇਕਰ ਮੈਂ 5 ਨੰਬਰ 'ਤੇ ਬੱਲੇਬਾਜ਼ੀ ਕਰਦਾ ਤਾਂ ਮੈਨੂੰ ਮੌਕਾ 30 ਓਵਰ ਤੋਂ ਬਾਅਦ ਮਿਲਣਾ ਸੀ ਜੋਕਿ ਕਾਫੀ ਨਹੀਂ ਹੈ।

PunjabKesari
ਸ਼ਾਕਿਬ ਨੇ ਬੰਗਲਾਦੇਸ਼ੀ ਗੇਂਦਬਾਜ਼ ਮੇਹਦੀ ਹਸਨ ਦੀ ਗੇਂਦਬਾਜ਼ੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਮੇਹਦੀ ਨੇ ਗੇਂਦ ਦੇ ਨਾਲ ਸ਼ਾਨਦਾਰ ਯੋਗਦਾਨ ਦਿੱਤਾ। ਸ਼ਾਕਿਬ ਨੇ ਕਿਹਾ ਕਿ ਮੈਂ ਗੇਂਦ ਦੇ ਨਾਲ ਵੀ ਯੋਗਦਾਨ ਦਿੱਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਤੋਂ ਵਧੀਆ ਕਰ ਸਕਦਾ ਹਾਂ। ਸਾਨੂੰ ਆਪਣੇ ਫਾਰਮ ਦੇ ਚੋਟੀ 'ਤੇ ਆਸਟਰੇਲੀਆ ਵਿਰੁੱਧ ਆਪਣਾ ਏ-ਗੇਮ ਖੇਡਣਾ ਹੈ। ਮੈਨੂੰ ਉਮੀਦ ਹੈ ਕਿ ਪ੍ਰਸ਼ੰਸਕ ਸਾਡਾ ਸਮਰਥਨ ਕਰਦੇ ਰਹਿਣਗੇ ਤੇ ਉਹ ਪੂਰੇ ਵਿਸ਼ਵ ਕੱਪ 'ਚ ਸ਼ਾਨਦਾਰ ਰਹੇ ਹਨ।


Gurdeep Singh

Content Editor

Related News