ਵਿਰਾਟ ਕੋਹਲੀ ਦੇ ਇਸ ਫੈਸਲੇ ਤੋਂ ਬਾਅਦ ਮਾਈਕਲ ਕਲਾਰਕ ਹੋਏ ਹੈਰਾਨ

05/10/2018 5:08:34 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸ ਰਹਿਣ ਵਾਲੇ ਮਾਈਕਲ ਕਲਾਰਕ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਇਕ ਫੈਸਲੇ 'ਤੇ ਹੈਰਾਨੀ ਜਤਾਈ ਹੈ। ਕਲਾਰਕ ਨੇ ਕਿਹਾ ਅਫਗਾਨਿਸਤਾਨ ਦੇ ਖਿਲਾਫ ਟੈਸਟ ਮੈਚ ਨਾ ਖੇਡਣਾ ਵਿਰਾਟ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਵਿਰਾਟ ਨੂੰ ਕਾਊਂਟੀ ਕ੍ਰਿਕਟ ਸਰੇ ਦੇ ਲਈ ਨਾ ਖੇਡਕੇ ਵਾਪਸ ਬੈਂਗਲੁਰੂ ਪਰਤ ਜਾਣਾ ਚਾਹੀਦਾ ਹੈ। ਸਾਬਕਾ ਆਸਟਰੇਲੀਆ ਕਪਤਾਨ ਨੇ ਇਤਿਹਾਸਕਾਰ ਬੋਰਿਆ ਸਜੂਮਦਾਰ ਦੇ ਨਾਲ ਗੱਲਬਾਤ ਦੌਰਾਨ ਕਿਹਾ ਟੈਸਟ ਮੈਚ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ। ਕੋਹਲੀ ਦੇ ਇਸ ਫੈਸਲੇ ਤੋਂ ਉਹ ਬਹੁਤ ਹੈਰਾਨ ਹਨ। ਕਲਾਰਕ ਨੇ ਕਿਹਾ ਮੈਨੂੰ ਨਹੀਂ ਪਤਾ ਕਿਉਂ ਇਹ ਵਿਰਾਟ ਦੀ ਪਸੰਦ ਹੈ। ਕਲਾਰਕ ਨੇ ਕਿਹਾ ਕਿ ਇਕ ਟੈਸਟ ਮੈਚ, ਮੈਚ ਹੀ ਹੁੰਦਾ ਹੈ। ਮੈਂ ਇਸ ਦੀ ਪਰਵਾਹ ਨਹੀਂ ਕਰਦਾ ਕਿ ਕਿਸ ਟੀਮ ਨਾਲ ਹੋ ਰਿਹਾ ਹੈ। ਇਹ ਤੁਹਾਡੇ ਲਈ ਪਹਿਲੇ ਦਰਜੇ 'ਤੇ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਕਲਾਰਕ ਨੇ ਕਿਹਾ ਕੋਹਲੀ ਨੂੰ ਵਾਪਸ ਜਾਣਾ ਚਾਹੀਦਾ ਹੈ ਅਤੇ ਦੇਸ਼ ਲਈ ਟੈਸਟ ਮੈਚ ਖੇਡਣਾ ਚਾਹੀਦਾ ਹੈ।

ਹਾਲਾਂਕਿ ਦੂਜੇ ਪਾਸੇ ਕਲਾਰਕ ਨੇ ਕੋਹਲੀ ਦੇ ਕਾਊਂਟੀ ਕ੍ਰਿਕਟ ਖੇਡਣ ਦੇ ਫੈਸਲੇ ਦਾ ਸਮਰਥਨ ਵੀ ਕੀਤਾ ਹੈ। ਉਨ੍ਹਾਂ ਕਿਹਾ ਭਾਰਤੀ ਕਪਤਾਨ ਦਾ ਸਾਫ ਸੰਦੇਸ਼ ਹੈ ਕਿ ਇੰਗਲੈਂਡ 'ਚ ਮੈਚ ਜਿੱਤਣਾ ਉਸ ਦਾ ਟੀਚਾ ਹੈ। ਕੋਹਲੀ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਸਾਫ ਸੰਦੇਸ਼ ਦਿੱਤਾ ਹੈ ਕਿ ਉਹ ਇਕ ਕਾਮਯਾਬ ਦੌਰਾ ਚਾਹੁੰਦੇ ਹਨ। ਵਿਰਾਟ ਇੰਗਲੈਂਡ ਖਿਲਾਫ ਸੀਰੀਜ਼ ਜਿੱਤਣਾ ਚਾਹੁੰਦੇ ਹਨ। ਭਾਰਤ ਨੇ ਸਾਲ 2011 ਅਤੇ 2014 'ਚ ਇੰਗਲੈਂਡ ਦਾ ਦੌਰਾ ਕੀਤਾ ਸੀ ਜਿਸ 'ਚ ਉਸ ਨੂੰ ਦੋਵੇਂ ਵਾਰ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਸ ਦਈਏ ਕਿ ਵਿਰਾਟ ਕੋਹਲੀ ਸਾਲ 2014 'ਚ ਇੰਗਲੈਂਡ ਦੌਰੇ 'ਤੇ ਪੰਜ ਟੈਸਟ ਮੈਚ ਖੇਡ ਕੇ 13.4 ਦੀ ਔਸਤ ਨਾਲ 134 ਦੌੜਾਂ ਹੀ ਬਣਾ ਸਕੇ ਸਨ।


Related News