CWC 2019 : 45 ਲੀਗ ਮੈਚਾਂ ਤੋਂ ਬਾਅਦ ਜਾਣੋ ਕੌਣ ਹਨ ਟਾਪ-10 ਬੱਲੇਬਾਜ਼ ਤੇ ਗੇਂਦਬਾਜ਼

07/07/2019 5:35:53 PM

ਨਵੀਂ ਦਿੱਲੀ : ਆਈ. ਸੀ. ਸੀ. ਵਰਲਡ ਕੱਪ 2019 ਦੇ 45 ਮੈਚਾਂ ਦਾ ਸਫਰ ਸ਼ਨੀਵਾਰ ਨੂੰ ਖਤਮ ਹੋ ਗਿਆ। ਭਾਰਤੀ ਟੀਮ ਨੇ ਆਪਣੇ ਆਖਰੀ ਲੀਗ ਮੈਚ ਵਿਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਜਦਕਿ ਆਸਟਰੇਲੀਆ ਨੂੰ ਦੱਖਣੀ ਅਫਰੀਕਾ ਹੱਥੋਂ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਪਹਿਲੇ ਸੈਮੀਫਾਈਨਲ ਵਿਚ 9 ਜੁਲਾਈ ਨੂੰ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਜਦਕਿ 11 ਜੁਲਾਈ ਨੂੰ ਦੂਜੇ ਸੈਮੀਫਾਈਨਲ ਵਿਚ ਆਸਟਰੇਲੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।

ਆਈ. ਸੀ. ਸੀ ਵਰਲਡ ਕੱਪ 2019 ਦੇ ਟਾਪ-10 ਬੱਲੇਬਾਜ਼
45 ਲੀਗ ਮੈਚਾਂ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ 647 ਦੌੜਾਂ ਬਣਾ ਕੇ ਪਹਿਲੇ ਨੰਬਰ 'ਤੇ ਹਨ। ਆਸਟਰੇਲੀਆ ਦੇ ਡੇਵਿਡ ਵਾਰਨਰ 638 ਦੌੜਾਂ ਨਾਲ ਦੂਜੇ ਜਦਕਿ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ 606 ਦੌੜਾਂ ਨਾਲ ਤੀਜੇ ਸਥਾਨ 'ਤੇ ਹਨ। ਆਸਟਰੇਲੀਆ ਦੇ ਹੀ ਕਪਤਾਨ ਅਤੇ ਸਲਾਮੀ ਬੱਲੇਬਾਜ਼ 507 ਦੌੜਾਂ ਨਾਲ ਚੌਥੇ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 481 ਦੌੜਾਂ ਬਣਾ ਕੇ 5ਵੇਂ ਸਥਾਨ 'ਤੇ ਹਨ। ਟਾਪ-10 ਵਿਚ ਰੋਹਿਤ ਤੋਂ ਇਲਾਵਾ ਭਾਰਤੀ ਖਿਡਾਰੀ ਦੇ ਰੂਪ ਵਿਚ ਵਿਰਾਟ ਕੋਹਲੀ ਹਨ, ਜੋ 442 ਦੌੜਾਂ ਨਾਲ 9ਵੇਂ ਨੰਬਰ 'ਤੇ ਹਨ।

ਟਾਪ-10 ਬੱਲੇਬਾਜ਼ਾਂ ਦੀ ਸੂਚੀ

1. ਰੋਹਿਤ ਸ਼ਰਮਾ - 647 ਦੌੜਾਂ
2. ਡੇਵਿਡ ਵਾਰਨਰ - 638 ਦੌੜਾਂ
3. ਸ਼ਾਕਿਬ ਅਲ ਹਸਨ - 606 ਦੌੜਾਂ
4. ਐਰੋਨ ਫਿੰਚ - 507 ਦੌੜਾਂ
5. ਜੋ ਰੂਟ - 500 ਦੌੜਾਂ
6. ਕੇਨ ਵਿਲੀਅਮਸਨ - 481 ਦੌੜਾਂ
7. ਬਾਬਰ ਆਜ਼ਮ -474 ਦੌੜਾਂ
8. ਜੌਨੀ ਬੇਅਰਸਟੋ- 462 ਦੌੜਾਂ
9. ਵਿਰਾਟ ਕੋਹਲੀ - 442 ਦੌੜਾਂ
10. ਫਾਫ ਡੂ ਪਲੇਸਿਸ -387 ਦੌੜਾਂ

ਆਈ. ਸੀ. ਸੀ. ਵਰਲਡ ਕੱਪ 2019 'ਚ ਕੌਣ ਹਨ ਟਾਪ-10 ਗੇਂਦਬਾਜ਼
ਇਸ ਵਰਲਡ ਕੱਪ ਵਿਚ 45 ਮੈਚਾਂ ਬਾਅਦ ਆਸਟਰੇਲੀਆ ਦੇ ਮਿਸ਼ੇਲ ਸਟਾਰਕ 24 ਵਿਕਟਾਂ ਲੈ ਕੇ ਪਹਿਲੇ ਨੰਬਰ 'ਤੇ ਹਨ ਜਦਕਿ ਬੰਗਲਾਦੇਸ਼ ਦੇ ਮੁਸਤਫਜ਼ੁਰ ਰਹਿਮਾਨ 20 ਵਿਕਟਾਂ ਦੇ ਨਾਲ ਦੂਜੇ ਨੰਬਰ 'ਤੇ ਹਨ। ਭਾਰਤ ਦੇ ਜਸਪ੍ਰੀਤ ਬੁਮਰਾਹ 17 ਵਿਕਟਾਂ ਨਾਲ ਤੀਜੇ, ਜ਼ੋਫਰਾ ਆਰਚਰ ਇੰਨੀਆਂ ਹੀ ਵਿਕਟਾਂ ਨਾਲ ਚੌਥੇ ਅਤੇ ਪਾਕਿ ਦੇ ਮੁਹੰਮਦ ਆਮਿਰ ਵੀ ਇੰਨੀਆਂ ਹੀ ਵਿਕਟਾਂ ਨਾਲ 5ਵਾਂ ਨੰਬਰ 'ਤੇ ਹਨ। ਇਸ ਤੋਂ ਇਲਾਵਾ ਟਾਪ-10 ਵਿਚ ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ਮੀ 14 ਵਿਕਟਾਂ ਨਾਲ 10ਵੇਂ ਨੰਬਰ 'ਤੇ ਹਨ।

ਵਰਲਡ ਕੱਪ ਟਾਪ-10 ਗੇਂਦਬਾਜ਼

1. ਮਿਚੇਲ ਸਟਾਰਕ - 24 ਵਿਕਟਾਂ
2. ਮੁਸਤਫਿਜ਼ੁਰ ਰਹਿਮਾਨ - 20 ਵਿਕਟਾਂ
3. ਜਸਪ੍ਰੀਤ ਬਮਰਾਹ - 17 ਵਿਕਟਾਂ
4. ਜੋਫਰਾ ਆਰਚਰ - 17 ਵਿਕਟਾਂ
5. ਮੁਹੰਮਦ ਆਮਿਰ -17 ਵਿਕਟਾਂ
6. ਲੌਕੀ ਫਾਰਗੁਸਨ -17 ਵਿਕਟਾਂ
7. ਸ਼ਾਹੀਨ ਅਫਰੀਦੀ -16 ਵਿਕਟਾਂ
8. ਮਾਰਕ ਵੁੱਡ-16 ਵਿਕਟਾਂ
9. ਟ੍ਰੈਂਟ ਬੋਲਟ -15 ਵਿਕਟਾਂ
10. ਮੁਹੰਮਦ ਸ਼ਮੀ - 14 ਵਿਕਟਾਂ