ਬੈਨ ਤੋਂ ਬਾਅਦ ਰੇਯਾਨ ਦੀ ਸੁਨਹਿਰੀ ਵਾਪਸੀ, ਜਿੱਤਿਆ 27ਵਾਂ ਰਾਸ਼ਟਰੀ ਖਿਤਾਬ

08/06/2019 1:20:12 PM

ਸਪੋਰਟਸ ਡੈਸਕ— 14 ਮਹੀਨਿਆਂ ਦੇ ਬੈਨ ਤੋਂ ਬਾਅਦ ਛੇ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਰੇਯਾਨ ਲੋਸ਼ੇ ਨੇ ਵਾਪਸੀ ਕੀਤੀ। 35 ਸਾਲ ਦੇ ਰੇਯਾਨ ਨੇ ਅਮਰੀਕੀ ਤੈਰਾਕੀ ਚੈਂਪੀਅਨਸ਼ਿਪ 'ਚ 200 ਮੀਟਰ ਵਿਅਕਤੀਗਤ ਮੇਡਲੇ 1:57.76 ਸੈਕਿੰਡ ਦੇ ਸਮੇਂ ਨਾਲ ਜਿੱਤੀ। ਇਹ ਰੇਯਾਨ ਦਾ 27ਵਾਂ ਰਾਸ਼ਟਰੀ ਖਿਤਾਬ ਹੈ। ਉਨ੍ਹਾਂ ਨੇ ਓਲੰਪਿਕ 'ਚ 12 ਤਮਗੇ ਜਿੱਤੇ ਹਨ। 19 ਸਾਲ ਦੇ ਸ਼ਾਈਨ ਕਾਸ ਦੂਜੇ ਤੇ 18 ਸਾਲ ਦੇ ਜੈਕ ਫੋਸਟਰ ਤੀਜੇ ਸਥਾਨ 'ਤੇ ਰਿਹਾ।
ਰੇਯਾਨ ਨੂੰ 2016 ਰੀਓ ਓਲੰਪਿਕ ਦੇ ਦੌਰਾਨ ਸ਼ਰਾਬ ਪੀ ਕੇ ਚੋਰੀ ਦੀ ਝੂਠੀ ਕਹਾਣੀ ਬਣਾਉਣ 'ਤੇ ਦੱਸ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਬੈਨ ਖਤਮ ਹੋਇਆ ਹੀ ਸੀ ਕਿ ਅਮਰੀਕੀ ਐਂਟੀ ਡੋਪਿੰਗ ਏਜੰਸੀ ਨੇ ਡੋਪਿੰਗ ਦੇ ਚੱਲਦੇ ਉਨ੍ਹਾਂ 'ਤੇ ਫਿਰ ਤੋਂ 14 ਮਹੀਨਿਆਂ ਦੀ ਰੋਕ ਲਗਾ ਦਿੱਤੀ।