ਪਾਕਿਸਤਾਨ ਕੋਲੋਂ ਵਿਸ਼ਵ ਕੱਪ 'ਚ ਬਹਾਨੇ ਨਹੀਂ ਸੁਣਨਾ ਚਾਹੁੰਦਾ ਇਹ ਦਿੱਗਜ ਖਿਡਾਰੀ

05/24/2019 10:58:27 AM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਕਿਹਾ ਹੈ ਕਿ ਗੇਂਦਬਾਜ਼ੀ ਹਮੇਸ਼ਾ ਤੋਂ ਪਾਕਿਸਤਾਨ ਦੀ ਤਾਕਤ ਰਹੀ ਹੈ ਅਤੇ ਮੁਹੰਮਦ ਆਮਿਰ ਤੇ ਵਹਾਬ ਰਿਆਜ਼ ਦੇ ਆਉਣ ਤੋਂ ਬਾਅਦ ਇਸ ਨੂੰ ਮਜ਼ਬੂਤੀ ਮਿਲੀ ਹੈ। ਇਨ੍ਹਾਂ ਦੋਨਾਂ ਤੋਂ ਬਾਅਦ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ।ਅਫਰੀਦੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਵਲੋਂ ਟਵਿਟਰ 'ਤੇ ਜਾਰੀ ਇਕ ਵੀਡੀਓ 'ਚ ਕਿਹਾ, ਅਸੀਂ ਟੀਮ ਦੇ ਨਾਲ ਕੁਝ ਐਕਪੈਰੀਮੈਂਟ ਕੀਤੇ। ਅਸੀਂ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ 'ਚ ਸੀਨੀਅਰ ਖਿਡਰੀਆਂ ਨੂੰ ਆਰਾਮ ਦਿੱਤਾ ਤੇ ਨੌਜਵਾਨਾ ਨੂੰ ਮੌਕਾ। 

ਅਫਰੀਦੀ ਨੇ ਕਿਹਾ, ਮੈਨੂੰ ਲਗਦਾ ਹੈ ਕਿ ਇਸ ਟੀਮ ਦਾ ਚੋਣ ਠੀਕ ਹੈ। ਸਭ ਤੋਂ ਚੰੰਗੀ ਗੱਲ ਇਹ ਹੈ ਕਿ ਬੱਲੇਬਾਜ਼ੀ ਸਾਡੇ ਲਈ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਸੀ ਪਰ ਸਾਡੇ ਬੱਲੇਬਾਜ਼ਾਂ ਦੀ ਹਾਲ ਹੀ ਦੀ ਫ਼ਾਰਮ ਨੇ ਉਸ ਨੂੰ ਵੀ ਦੂਰ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਲੈਅ ਹਾਸਲ ਕਰਨ ਲਈ ਸ਼ੁਰੂਆਤੀ ਕੁਝ ਮੈਚ ਜਿੱਤਣੇ ਜਰੂਰੀ ਹੁੰਦੇ ਹਨ। ਸਾਡੇ ਨੌਜਵਾਨ ਕਿਸੇ ਵੀ ਟੀਮ ਨੂੰ ਹਰਾਉਣ 'ਚ ਕਾਬਿਲ ਹਨ। ਅਫਰੀਦੀ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਸੈਮੀਫਾਈਨਲ 'ਚ ਵੇਖਦੇ ਹਨ। ਮੈਨੂੰ ਭਰੋਸਾ ਹੈ ਕਿ ਉਹ ਫਾਈਨਲ 'ਚ ਵੀ ਖੇਡੇਗੀ। ਅੰਤਰਰਾਸ਼ਟਰੀ ਕ੍ਰਿਕਟ ਦਾ ਦਬਾਅ ਸਵਾਭਿਵਕ ਹੁੰਦਾ ਹੈ। ਇਹ ਖਿਡਾਰੀਆਂ ਦੀ ਮਾਨਸਿਕ ਹਾਲਤ ਦਾ ਟੈਸਟ ਲੈਂਦੀ ਹੈ। ਵਿਸ਼ਵ ਕੱਪ ਖਿਡਾਰੀ ਲਈ ਮੌਕਾ ਹੈ ਕਿ ਉਹ ਹੀਰੋ ਬਣ ਸਕੇ ਤੇ ਪੂਰਾ ਵਿਸ਼ਵ ਉਸਦੇ ਵੱਲ ਵੇਖੇ।