ਮਹਿਲਾ ਟੀਮ ਨੂੰ ਪਾਕਿ ਪੁਰਸ਼ ਟੀਮ ਕੋਲੋਂ ਲੈਣੀ ਚਾਹੀਦੀ ਹੈ ਪ੍ਰੇਰਣਾ : ਅਫਰੀਦੀ

06/24/2017 7:09:22 PM

ਦੁੰਬਈ — ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਆਪਣੇ ਦੇਸ਼ ਦੀ ਮਹਿਲਾ ਟੀਮ ਖਿਡਾਰੀਆਂ ਨੂੰ ਆਈ. ਸੀ. ਸੀ. ਟਰਾਫੀ ਜਿੱਤਣ ਵਾਲੀ ਟੀਮ ਦਾ ਅਨੁਸਾਰਨ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਆਈ. ਸੀ. ਸੀ ਵਿਸ਼ਵ ਕੱਪ ਟੂਰਨਾਮੈਂਟ ਲਈ ਇੰਗਲੈਂਡ 'ਚ ਹੈ। ਟਰਾਫੀ ਜਿੱਤਣ ਵਾਲੀ ਪੁਰਸ਼ ਕ੍ਰਿਕਟ ਟੀਮ ਨੇ ਭਾਰਤ ਨੂੰ ਫਾਈਨਲ ਮੈਚ 'ਚ ਹਰਾ ਕੇ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਸੀ।
ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ) ਦੀ ਵੈੱਬਸਾਈਡ 'ਤੇ ਜਾਰੀ ਇਕ ਸ਼ੰਦੇਸ਼ 'ਚ ਅਫਰੀਦੀ ਨੇ ਕਿਹਾ ਕਿ ਮੈਂ ਦੇਸ਼ ਦੀ ਮਹਿਲਾ ਕ੍ਰਿਕਟ ਟੀਮ ਨੂੰ ਇਹ ਸਲਾਹ ਦੇਣੀ ਚਾਹੁੰਦਾ ਹਾਂ ਜਿਹੜੀ ਸਲਾਹ ਮੈਂ ਪੁਰਸ਼ ਟੀਮ ਨੂੰ ਦਿੱਤੀ ਸੀ। ਖਿਡਾਰੀਆਂ ਨੂੰ  ਨਿਡਰ ਹੋ ਕੇ ਖੇਡਣਾ ਚਾਹੀਦਾ ਹੈ ਅਤੇ ਹਾਰ ਤੋਂ ਨਹੀਂ ਡਰਨਾ ਚਾਹੀਦਾ।
ਅਫਰੀਦੀ ਨੇ ਕਿਹਾ ਕਿ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 'ਚ ਆਪਣੇ ਵਧੀਆ ਪ੍ਰਦਰਸ਼ਨ ਲਈ ਪਾਕਿਸਤਾਨ ਟੀਮ ਨੂੰ ਦੂਰ ਜਾਣ ਦੀ ਲੋੜ ਨਹੀਂ ਹੈ। ਉਹ ਦੇਸ਼ ਦੀ ਪੁਰਸ਼ ਟੀਮ ਤੋਂ ਪ੍ਰੇਰਣਾ ਲੈ ਸਕਦੀ ਹੈ। ਇਸ ਦੇ ਨਾਲ ਹੀ ਵਿਸ਼ਵ ਕੱਪ ਟੂਰਨਾਮੈਂਟ 'ਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦਾ ਸਾਹਮਣਾ ਐਤਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ।