BCCI ''ਤੇ ਭੜਕੇ ਲਾਲਚੰਦ, ਕਿਹਾ- ਕੋਚ ਅਹੁਦੇ ਲਈ ਹੋਰ ਅਰਜ਼ੀਆਂ ਕਿਉਂ?

Friday, Jun 23, 2017 - 03:45 PM (IST)

ਨਵੀਂ ਦਿੱਲੀ—ਸਾਬਕਾ ਭਾਰਤੀ ਖਿਡਾਰੀ ਅਤੇ ਅਫਗਾਨੀਸਤਾਨ ਦੇ ਮੌਜੂਦਾ ਮੁੱਖ ਕੋਚ ਲਾਲਚੰਦ ਰਾਜਪੂਤ ਨੇ ਬੀ. ਸੀ. ਸੀ. ਆਈ. ਨੂੰ ਲੰਬੇ ਹੱਥੀਂ ਲਿਆ ਹੈ। ਉਸ ਨੇ ਭਾਰਤੀ ਟੀਮ ਦੇ ਮੁੱਖ ਕੋਚ ਲਈ ਹੋਰ ਅਰਜ਼ੀਆਂ ਮੰਗਣ ਦੇ ਉਨ੍ਹਾਂ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ, ਦਰਅਸਲ ਅਨਿਲ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਬੀ. ਸੀ. ਸੀ. ਆਈ. ਨਵੇਂ ਕੋਚ ਦੀ ਤਲਾਸ਼ 'ਚ ਹੈ। 
ਰਾਜਪੂਤ ਨੇ ਇਕ ਇੰਟਰਵਿਊ 'ਚ ਕਿਹਾ ਕਿ ਬੀ. ਸੀ. ਸੀ. ਆਈ. ਦਾ ਇਹ ਕਦਮ ਉਨ੍ਹਾਂ ਲੋਕਾਂ ਲਈ ਅਪਮਾਨਜਨਕ ਹੈ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਅਰਜ਼ੀਆਂ ਦਿੱਤੀ ਹਨ। ਰਾਜਪੂਤ ਨੇ ਇਸ ਨੂੰ ਬੋਰਡ ਦਾ ਗੈਰਪੇਸ਼ੇਵਰ ਰਵੱਈਆ ਕਰਾਰ ਦਿੱਤਾ ਹੈ, ਨਾਲ ਹੀ ਇਹ ਵੀ  ਕਿਹਾ ਹੈ ਕਿ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਕੋਚ ਲਈ ਬਚੇ 5 ਬਿਨੈਕਾਰਾਂ 'ਤੇ ਬੀ. ਸੀ. ਸੀ. ਆਈ. ਦਾ ਭਰੋਸਾ ਨਹੀਂ ਹੈ ਤਾਂ ਹੀ ਉਹ ਹੋਰ ਨਾਂਵਾ ਦੀ ਤਲਾਸ਼ 'ਚ ਹੈ।
ਉਸ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਉਹ ਕੋਚ ਅਹੁਦੇ ਲਈ ਉਚਿਤ ਹੈ,ਜੋ ਖਿਡਾਰੀ ਦੇ ਰੂਪ 'ਚ ਵੱਡਾ ਰਿਕਾਰਡ ਰੱਖਦਾ ਹੈ। ਲਾਲਚੰਦ ਰਾਜਪੂਤ ਭਾਰਤੀ ਟੀਮ ਦੇ ਮੁੱਖ ਕੋਚ ਅਹੁਦੇ ਲਈ ਅਪਲਾਈ ਕਰਨ ਵਾਲਿਆਂ 'ਚ ਸ਼ਾਮਲ ਹੈ। 31 ਮਈ ਨੂੰ ਬਿਨੈਕਾਰ ਦੀ ਸਮੇਂ ਸੀਮਾ ਖਤਮ ਹੋ ਚੁਕੀ ਹੈ। ਉਨ੍ਹਾਂ ਤੋਂ ਇਲਾਵਾ ਵਰਿੰਦਰ ਸਹਿਵਾਗ, ਟੀਮ ਮੂਡੀ, ਰਿਚਰਡ ਪਾਈਬਸ, ਡੋਡਾ ਗਣੇਸ਼ ਵੀ ਕੋਚ ਅਹੁਦੇ ਦੇ ਦਾਅਵੇਦਾਰਾਂ 'ਚੋਂ ਹਨ। ਇਸ ਦੌਰਾਨ ਇਕ ਆਸਟਰੇਲੀਆਈ ਗੇਂਦਬਾਜ਼ ਕੋਚ ਰਹੇ ਕ੍ਰੇਗ ਮੈਕਡਰਮਾਟ ਦਾ ਬਿਨੈਕਾਰ ਸਮਾ ਮਿਆਦ ਦੇ ਅੰਦਰ ਨਹੀਂ ਮਿਲਣ 'ਤੇ ਸਵੀਕਾਰ ਨਹੀਂ ਕੀਤਾ ਗਿਆ ਸੀ।

 


Related News