ਅਫਗਾਨਿਸਤਾਨ ਕਪਤਾਨ ਰਾਸ਼ਿਦ ਖਾਨ ਇਤਿਹਾਸ ਰਚਣ ਦੀ ਤਿਆਰੀ 'ਚ

03/23/2018 8:26:42 PM

ਨਵੀਂ ਦਿੱਲੀ (ਬਿਊਰੋ)— ਅਫਗਾਨਿਸਤਾਨ ਕ੍ਰਿਕਟ ਟੀਮ ਦੇ 19 ਸਾਲਾਂ ਕਪਤਾਨ ਅਤੇ ਆਈ.ਪੀ.ਐੱਲ. ਨਿਲਾਮੀ 'ਚ ਮੋਟੀ ਰਕਮ ਹਾਸਲ ਕਰਨ ਵਾਲੇ ਰਾਸ਼ਿਦ ਖਾਨ ਇਕ ਵਾਰ ਫਿਰ ਡਬਲ ਇਤਿਹਾਸ ਰਚਣ ਦੀ ਤਿਆਰੀ 'ਚ ਹਨ। ਇਹ ਇਤਿਹਾਸ ਰਚਣ ਤੋਂ ਪਹਿਲਾਂ ਉਸ ਨੇ ਕਈ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਉਹ ਜਲਦੀ ਹੀ ਇਤਿਹਾਸ ਰਚਣ ਦੇ ਨਾਲ ਕਈ ਹੋਰ ਦਿੱਗਜ ਖਿਡਾਰੀਆਂ ਨੂੰ ਵੀ ਪਿੱਛੇ ਛੱਡ ਦੇਣਗੇ।
ਦਸ ਦਈਏ ਕਿ ਆਇਰਲੈਂਡ ਦੇ ਖਿਲਾਫ ਹਰਾਰੇ ਸਪੋਰਟਸ ਕਲੱਬ ਮੈਦਾਨ 'ਤੇ ਖੇਡੇ ਜਾ ਰਹੇ ਮੁਕਾਬਲੇ 'ਚ ਰਾਸ਼ਿਦ ਖਾਨ ਨੇ 10 ਓਵਰਾਂ 3 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਉਹ ਆਪਣੇ ਕਰੀਅਰ 'ਚ ਸਿਰਫ 43 ਮੈਚਾਂ ਬਾਅਦ ਦੁਨੀਆਂ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਹੁਣ ਉਸ ਦੇ ਵਿਕਟਾਂ ਦੀ ਗਿਣਤੀ 99 ਹੋ ਗਈ ਹੈ।
43 ਮੈਚਾਂ 'ਚ ਸਭ ਤੋਂ ਜ਼ਿਆਦਾ ਵਿਕਟਾਂ
ਵਿਕਟ ਨਾਂ  ਦੇਸ਼
99  ਰਾਸ਼ਿਦ ਖਾਨ  ਅਫਗਾਨਿਸਤਾਨ
87 ਮਿਸ਼ੇਲ ਸਟਾਰਕ  ਆਸਟਰੇਲੀਆ
83 ਸਕਲੇਨ ਮੁਸ਼ਤਾਕ/ਸ਼ੇਨ ਬਾਂਡ ਪਾਕਿਸਤਾਨ/ਨਿਊਜ਼ੀਲੈਂਡ
81 ਟ੍ਰੈਂਟ ਬੋਲਡ  ਨਿਊਜ਼ੀਲੈਂਡ
79 ਮੁਹੰਮਦ ਸ਼ਮੀ  ਪਾਕਿਸਤਾਨ

ਇਸ ਸੂਚੀ ਤੋਂ ਸਾਫ ਹੈ ਕਿ ਰਾਸ਼ਿਦ ਖਾਨ ਹੁਣ ਕ੍ਰਿਕਟ ਇਤਿਹਾਸ 'ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣਨ ਦੀ ਤਿਆਰੀ 'ਚ ਹਨ।