ਅਫਗਾਨਿਸਤਾਨ ਟੀਮ ਦੇ ਇਸ ਸਟਾਰ ਆਲਰਾਊਂਡਰ ਨੇ ਕੀਤਾ ਸੰਨਿਆਸ ਦਾ ਐਲਾਨ

09/06/2019 1:27:26 PM

ਸਪੋਰਟ ਡੈਸਕ— ਅਫਗਾਨਿਸਤਾਨ ਟੀਮ ਦੇ ਸਟਾਰ ਆਲਰਾਊਂਡਰ ਮੁਹੰਮਦ ਨਬੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿਚਾਲੇ ਚਟਗਾਂਓ ਦੇ ਜਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡੇ ਜਾ ਰਹੇ ਇਕਮਾਤਰ ਟੈਸਟ ਮੈਚ ਤੋਂ ਬਾਅਦ ਮੁਹੰਮਦ ਨਬੀ ਕ੍ਰਿਕਟ ਦੇ ਇਸ ਫਾਰਮੈਟ 'ਚ ਨਜ਼ਰ ਨਹੀਂ ਆਉਣਗੇ। ਮੁਹੰਮਦ ਨਬੀ ਦਾ ਇਹ ਆਖਰੀ ਟੈਸਟ ਮੈਚ ਹੋਵੇਗਾ।

ਅਫਗਾਨਿਸਤਾਨ ਕ੍ਰਿਕਟ ਟੀਮ ਦੇ ਟੀਮ ਮੈਨੇਜਰ ਨਜੀਮ ਜਾਰ ਅਬਦੁਰਹੀਮਜਈ ਨੇ ਕ੍ਰਿਕਬਜ਼ ਨੂੰ ਕਿਹਾ ਹੈ, ਹਾਂ, ਉਹ (ਮੁਹੰਮਦ ਨਬੀ) ਇਸ ਟੈਸਟ ਮੈਚ ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈ ਰਿਹਾ ਹੈ। 34 ਸਾਲਾਂ ਮੁਹੰਮਦ ਨਬੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਇਸ ਲਈ ਵੀ ਕਿਹਾ ਹੈ, ਕਿਉਂਕਿ ਉਹ ਥੋੜ੍ਹਾ ਲੰਬੇ ਸਮੇਂ ਤੱਕ ਅਫਗਾਨਿਸਤਾਨ ਦੀ ਟੀਮ ਲਈ ਵਨ-ਡੇ ਅਤੇ ਟੀ20 ਇੰਟਰਨੈਸ਼ਨਲ ਕ੍ਰਿਕਟ ਖੇਡਣਾ ਚਾਹੁੰਦੇ ਹਨ।PunjabKesari
ਆਇਰਲੈਂਡ ਖਿਲਾਫ ਪਹਿਲੀ ਟੈਸਟ ਜਿੱਤ
ਅਫਗਾਨਿਸਤਾਨ ਕ੍ਰਿਕਟ ਦੀ ਸਫਲਤਾ 'ਚ ਮੁਹੰਮਦ ਨਬੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ ਸ਼ੁਰੂਆਤੀ ਦੌਰ 'ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਟੀਮ ਲਗਾਤਾਰ ਸਫਲਤਾ ਦੀ ਪੌੜੀ ਚੜ੍ਹਦੀ ਗਈ। ਟੀਮ ਨੇ ਵਨ-ਡੇ, ਟੀ-20 ਤੋਂ ਬਾਅਦ ਟੈਸਟ ਸਟੇਟਸ ਵੀ ਹਾਸਲ ਕਰ ਲਿਆ। ਭਾਰਤ ਖਿਲਾਫ ਬੇਂਗਲੁਰੂ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਟੀਮ 'ਚ ਉਹ ਸ਼ਾਮਲ ਸਨ। ਇਸ ਤੋਂ ਬਾਅਦ ਦੇਹਰਾਦੂਨ 'ਚ ਆਇਰਲੈਂਡ ਖਿਲਾਫ ਪਹਿਲੀ ਟੈਸਟ ਜਿੱਤ ਹਾਸਲ ਕਰਨ ਵਾਲੀ ਟੀਮ 'ਚ ਵੀ ਨਬੀ ਸ਼ਾਮਲ ਸਨ।PunjabKesari
ਨਿਰਾਸ਼ਾਜਨਕ ਹੈ ਟੈਸਟ ਰਿਕਾਰਡ
ਹੁਣ ਤੱਕ ਖੇਡੇ 3 ਟੈਸਟ ਮੈਚਾਂ ਦੀਆਂ 5 ਪਾਰੀਆਂ 'ਚ ਬੱਲੇਬਾਜ਼ੀ 'ਚ ਨਬੀ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਇਸ ਦੌਰਾਨ ਉਹ ਕੁੱਲ 25 ਦੌੜਾਂ ਬਣਾ ਸਕੇ ਹਨ ਜਿਸ 'ਚੋਂ ਤਿੰਨ ਪਾਰੀਆਂ 'ਚ ਉਹ ਆਪਣਾ ਖਾਤਾ ਵੀ ਨਹੀਂ ਖੋਲ ਸਕੇ। ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 24 ਦੌੜਾਂ ਰਿਹਾ ਜੋ ਉਨ੍ਹਾਂ ਨੇ ਭਾਰਤ ਖਿਲਾਫ ਆਪਣੇ ਡੈਬਿਊ ਮੈਚ 'ਚ ਬਣਾਇਆ ਸੀ। ਇਸ ਤੋਂ ਬਾਅਦ ਚਾਰ ਪਾਰੀਆਂ 'ਚ ਉਹ 11 ਗੇਂਦ ਦਾ ਸਾਹਮਣਾ ਕਰਕੇ 1 ਦੌੜਾਂ ਬਣਾ ਸਕੇ। ਉਥੇ ਹੀ ਗੇਂਦਬਾਜ਼ੀ 'ਚ ਵੀ 3 ਮੈਚਾਂ ਦੀਆਂ 3 ਪਾਰੀਆਂ 'ਚ ਨਬੀ 39.75 ਦੀ ਔਸਤ ਅਤੇ 3.38 ਦੀ ਇਕੋਨਾਮੀ ਦੇ ਨਾਲ ਸਿਰਫ 4 ਵਿਕਟਾਂ ਹੀ ਹਾਸਲ ਸਕੇ । ਆਇਰਲੈਂਡ ਖਿਲਾਫ ਉੁਨ੍ਹਾਂ ਨੇ 3/36 ਵਿਕਟਾਂ ਲਈਆਂ ਸਨ। ਇਹੀ ਉਨ੍ਹਾਂ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ।


Related News