ਬੰਗਲਾਦੇਸ਼ ''ਤੇ ਜਿੱਤ ਦੀ ਖੁਸ਼ੀ ''ਚ ਅਫਗਾਨੀ ਖਿਡਾਰੀਆਂ ਨੇ ਕੀਤਾ ਨਾਗਿਨ ਡਾਂਸ

06/08/2018 1:52:33 PM

ਦੇਹਰਾਦੂਨ— 3 ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ 'ਚ ਵੀਰਵਾਰ ਨੂੰ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਮ ਕਰ ਲਈ। ਇਸ ਰੋਮਾਂਚਕ ਮੈਚ ਦਾ ਨਤੀਜਾ ਆਖਰੀ ਗੇਂਦ 'ਤੇ ਨਿਕਲਿਆ, ਜਿਸ 'ਚ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 1 ਦੌੜ ਨਾਲ ਹਰਾ ਦਿੱਤਾ। ਬੰਗਲਾਦੇਸ਼ 'ਤੇ ਇਕ ਰੋਮਾਂਚਕ ਜਿੱਤ ਦੇ ਬਾਅਦ ਅਫਗਾਨਿਸਤਾਨ ਦੇ ਖਿਡਾਰੀਆਂ ਦਾ ਜਸ਼ਨ ਦੇਖਣ ਵਾਲਾ ਸੀ। ਅਫਗਾਨਿਸਤਾਨ ਦੇ ਖਿਡਾਰੀ ਇਸ ਜਿੱਤ ਦਾ ਜਸ਼ਨ ਮੈਦਾਨ 'ਤੇ ਨਾਗਿਨ ਡਾਂਸ ਕਰਕੇ ਮਨ੍ਹਾਂ ਰਹੇ ਸਨ। ਇਸ ਮੈਚ 'ਚ ਅਫਗਾਨਿਸਤਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ 146 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲਾਦੇਸ਼ ਇਸਨੂੰ ਹਾਸਲ ਕਰਨ 'ਚ 1ਦੌੜ ਤੋਂ ਪਿੱਛੇ ਰਹਿ ਗਈ। ਇਸ ਜਿੱਤ ਦੀ ਖੁਸ਼ੀ ਅਫਗਾਨਿਸਤਾਨ ਟੀਮ ਖਿਡਾਰੀਆਂ ਨੇ ਨਾਗਿਨ ਡਾਂਸ ਕਰਕੇ ਮਨਾਈ।


ਬੰਗਲਾਦੇਸ਼ ਦੇ ਖਿਡਾਰੀ ਮੈਚ ਨੂੰ ਟਾਈ ਕਰਾਉਣ ਦੇ ਇਰਾਦੇ ਨਾਲ ਤੀਜੀ ਦੌੜ ਬਣਾ ਰਹੇ ਸਨ, ਪਰ ਫੀਲਡਰ ਨੇ ਗੇਂਦ ਵਿਕਟਕੀਪਰ ਮੁਹੰਮਦ ਸ਼ਾਹਜ਼ਾਦ ਦੇ ਕੋਲ ਸੁੱਟ ਦਿੱਤੀ ਅਤੇ ਸ਼ਾਹਜ਼ਾਦ ਨੇ ਬਿਨ੍ਹਾਂ ਦੇਰ ਕੀਤੇ 45 ਸਕੋਰ 'ਤੇ ਬੈਂਟਿੰਗ ਕਰ ਰਹੇ ਮਹਾਮੂਦੁੱਲਾ ਨੂੰ ਰਨ ਆਊਟ ਕਰ ਦਿੱਤਾ ਅਤੇ ਬੰਗਲਾਦੇਸ਼ ਦੀ ਟੀਮ 1 ਦੌੜ ਨਾਲ ਟੀਮ ਹਾਰ ਗਈ।  ਟੀਮ ਦੇ ਜ਼ਿਆਦਾਤਰ ਖਿਡਾਰੀ ਨਾਗਿਨ ਡਾਂਸ ਕਰ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਦੱਸ ਦਈਏ ਕਿ ਹਜੇ ਕੁਝ ਮਹੀਨੇ ਪਹਿਲਾਂ ਹੀ ਸ਼੍ਰੀ ਲੰਕਾ 'ਚ ਖਤਮ ਹੋਏ ਨਿਦਾਹਾਸ ਟ੍ਰੋਫੀ ਦੇ ਦੌਰਾਨ ਕ੍ਰਿਕਟ 'ਚ ਨਾਗਿਨ ਡਾਂਸ ਨਾਲ ਜਸ਼ਨ ਮਨਾਉਣ ਦੀ ਸੁਰੂਆਤ ਬੰਗਲਾਦੇਸ਼ ਦੀ ਟੀਮ ਨੇ ਹੀ ਸ਼ੁਰੂ ਕੀਤੀ ਸੀ।