ਵੱਡੀ ਹਾਰ ''ਤੇ ਬੋਲੇ ਅਫਗਾਨੀ ਕਪਤਾਨ ਨਾਇਬ, ਮੋਰਗਨ ਦਾ ਕੈਚ ਛੱਡਣਾ ਪਿਆ ਭਾਰੀ

06/19/2019 12:30:47 AM

ਮੈਨਚੇਸਟਰ : ਅਮੀਰਾਤ ਓਲਡ ਟ੍ਰੈਫਰਡ 'ਚ ਖੇਡੇ ਗਏ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2019 ਦੇ ਲੀਗ ਮੈਚ 'ਚ ਅਫਗਾਨਿਸਤਾਨ ਨੂੰ ਇੰਗੈਲੈਂਡ ਦੇ ਹੱਥੋਂ 150 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ਹਾਰ ਜਾਣ ਤੋਂ ਬਾਅਦ ਅਫਗਾਨੀ ਕ੍ਰਿਕਟ ਟੀਮ ਦੇ ਕਪਤਾਨ ਗੁਲਬਦੀਨ ਨਾਇਬ ਨੇ ਕਿਹਾ ਕਿ ਮਾਰਗਨ ਦੀ ਕੈਚ ਛੱਡਣੀ ਸਾਡੇ ਲਈ ਭਾਰੀ ਪਈ।
ਮੈਚ ਤੋਂ ਬਾਅਦ ਨਾਇਬ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 30 ਓਵਰ ਤੋਂ ਬਾਅਦ ਇੰਗਲੈਂਡ ਦੇ ਖਿਡਾਰੀ ਜਿਸ ਤਰ੍ਹਾਂ ਨਾਲ ਖੇਡੇ, ਉਹ ਸਪੈਸ਼ਨ ਸੀ। ਉਨ੍ਹਾਂ ਨੇ ਮੋਰਗਨ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਮੁਜੀਬ ਨੇ ਬੇਹੱਦ ਵਧੀਆ ਕੀਤਾ ਹੈ ਆਪਣਾ ਬੈਸਟ ਦਿੱਤਾ। ਬਦਕਿਸਮਤੀ ਨਾਲ ਰਾਸ਼ਿਦ ਸਾਡੇ ਲਈ ਸਾਡੇ ਲਈ ਮਹਿੰਗਾ ਸਾਬਤ ਹੋਇਆ ਅਤੇ ਵਿਕਟ ਨਾ ਸਕਿਆ। ਮੈਦਾਨ 'ਚ ਬਹੁਤ ਕੁਝ ਵਧੀਆ ਦੇਖਣ ਨੂੰ ਮਿਲਿਆ ਪਰ ਅਸੀਂ ਮਾਰਗਨ ਦਾ ਕੈਚ ਛੱਡ ਦਿੱਤਾ ਅਤੇ ਉਨ੍ਹਾਂ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਹਰ ਫਾਰਮੈਂਟ 'ਚ ਸਖਤ ਮਿਹਨਤ ਕੀਤੀ ਅਤੇ ਅਸੀਂ ਦਿਨ ਪ੍ਰਤੀ ਦਿਨ ਆਪਣੇ ਖੇਡ 'ਚ ਸੁਧਾਰ ਕਰ ਰਹੇ ਹਨ। ਹਾਲੇ ਹਰ ਡਿਪਾਰਟਮੈਂਟ 'ਚ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਇੰਗਲੈਂਡ ਵਲੋਂ ਦਿੱਤੇ ਗਏ 398 ਦੌੜਾਂ ਦੇ ਟੀਚੇ 'ਤੇ ਬੋਲਦੇ ਹੋਏ ਨਾਇਬ ਨੇ ਕਿਹਾ ਕਿ ਇਹ ਵੱਡਾ ਟੀਚਾ ਸੀ ਪਰ ਇਹ ਖਿਡਾਰੀਆਂ ਦੇ ਲਈ ਮੈਸੇਜ਼ ਸੀ ਕਿ ਉਹ ਆਪਣੀ ਗੇਮ ਖੇਡੇ। 50 ਓਵਰ ਤੱਕ ਖੇਡਣਾ ਸਾਡੇ ਬੱਲੇਬਾਜ਼ਾਂ ਲਈ ਇਕ ਵਧੀਆ ਖਬਰ ਹੈ।

satpal klair

This news is Content Editor satpal klair