ਅਫਗਾਨੀ ਬੱਲੇਬਾਜ਼ ਨੂਰ ਅਲੀ ਜਾਦਰਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

03/08/2024 7:58:07 PM

ਨਵੀਂ ਦਿੱਲੀ–ਅਫਗਾਨਿਸਤਾਨ ਦੇ ਤਜਰਬੇਕਾਰ ਬੱਲੇਬਾਜ਼ ਨੂਰ ਅਲੀ ਜਾਦਰਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਉਸਦਾ ਇਕ ਦਹਾਕੇ ਤੋਂ ਵੀ ਵੱਧ ਸਮੇਂ ਤਕ ਚੱਲਿਆ ਕਰੀਅਰ ਖਤਮ ਹੋ ਗਿਆ। ਇਸ 35 ਸਾਲਾ ਬੱਲੇਬਾਜ਼ ਨੇ 2009 ’ਚ ਸਕਾਟਲੈਂਡ ਵਿਰੁੱਧ ਅਫਗਾਨਿਸਤਾਨ ਦੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਨਾਲ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ। ਉਸ ਨੇ ਅਫਗਾਨਿਸਤਾਨ ਵੱਲੋਂ 2 ਟੈਸਟ, 51 ਵਨ ਡੇ ਤੇ 23 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਜਿਨ੍ਹਾਂ ’ਚ ਉਸ ਨੇ 1930 ਦੌੜਾਂ ਬਣਾਈਆਂ ਹਨ। ਉਸਦੇ ਨਾਂ ’ਤੇ 11 ਅਰਧ ਸੈਂਕੜੇ ਤੇ 1 ਸੈਂਕੜਾ ਦਰਜ ਹੈ।

Aarti dhillon

This news is Content Editor Aarti dhillon