ਅਡਵਾਨੀ ਨੇ ਜਿੱਤਿਆ 18ਵਾਂ ਵਿਸ਼ਵ ਖਿਤਾਬ

11/28/2017 12:35:40 AM

ਦੋਹਾ— ਭਾਰਤ ਦੇ ਪੰਕਜ ਅਡਵਾਨੀ ਨੇ ਅਲ ਅਰਬੀ  ਸਪੋਰਟਸ ਕਲੱਬ ਵਿਚ ਆਯੋਜਿਤ ਆਈ. ਬੀ. ਐੱਸ. ਐੱਫ. ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵਿਚ ਈਰਾਨ ਦੇ ਆਮਿਰ ਸਰਖੋਸ਼ ਨੂੰ ਹਰਾ ਕੇ ਖਿਤਾਬ ਜਿੱਤ ਲਿਆ, ਜਿਹੜਾ ਉਸਦੇ ਸ਼ਾਨਦਾਰ ਕਰੀਅਰ ਦਾ 18ਵਾਂ ਵਿਸ਼ਵ ਖਿਤਾਬ ਹੈ। 
ਅਡਵਾਨੀ ਨੇ ਬੈਸਟ ਆਫ 15 ਫ੍ਰੇਮ ਦੇ ਫਾਈਨਲ ਵਿਚ 8-2 ਨਾਲ ਜਿੱਤ ਹਾਸਲ ਕੀਤੀ।  ਅਡਵਾਨੀ ਦਾ ਸਨੂਕਰ ਦੇ ਮੁੱਖ ਫਾਰਮੈੱਟ ਵਿਚ ਇਹ ਤੀਜਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਫਾਰਮੈੱਟ ਦੇ ਖਿਤਾਬ 2003 ਵਿਚ ਚੀਨ ਵਿਚ ਅਤੇ 2015 ਵਿਚ ਮਿਸਰ ਵਿਚ ਜਿੱਤੇ ਸਨ।