ਅਡਵਾਨੀ ਨੇ 17ਵਾਂ ਵਿਸ਼ਵ ਖਿਤਾਬ ਜਿੱਤਿਆ

11/13/2017 12:57:31 AM

ਦੋਹਾ— ਭਾਰਤ ਦੇ ਧਾਕੜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਵਿਚ ਇੰਗਲੈਂਡ ਦੇ ਆਪਣੇ ਪੁਰਾਣੇ ਵਿਰੋਧੀ ਮਾਈਕ ਰਸੇਲ ਨੂੰ ਹਰਾ ਕੇ ਆਪਣੇ ਕਰੀਅਰ ਦਾ 17ਵਾਂ ਵਿਸ਼ਵ ਖਿਤਾਬ ਜਿੱਤਿਆ।
ਅਡਵਾਨੀ ਨੇ ਰਸੇਲ ਨੂੰ 6-2 (0-155, 150-128, 92-151, 151-0, 151-6, 151-0, 150-58, 150-21) ਨਾਲ ਹਰਾਇਆ ਤੇ ਇਸ ਤਰ੍ਹਾਂ ਨਾਲ 150 ਤੋਂ ਵੱਧ ਫ੍ਰੇਮ ਵਿਚ ਆਪਣਾ ਖਿਤਾਬ ਬਚਾਈ ਰੱਖਿਆ। ਉਸ ਨੇ ਪਿਛਲੇ ਸਾਲ ਬੈਂਗਲੁਰੂ ਵਿਚ ਵੀ ਖਿਤਾਬ ਜਿੱਤਿਆ ਸੀ।