ਆਡਵਾਨੀ ਨੇ ਏਸ਼ੀਆਈ ਬਿਲੀਅਰਡਸ ਦਾ ਖਿਤਾਬ ਰੱਖਿਆ ਬਰਕਰਾਰ

03/25/2018 9:26:14 AM

ਯੰਗੂਨ (ਮਿਆਂਮਾਰ), (ਬਿਊਰੋ)— ਭਾਰਤੀ ਸਟਾਰ ਪੰਕਜ ਆਡਵਾਨੀ ਨੇ ਸ਼ਨੀਵਾਰ ਨੂੰ ਫਾਈਨਲ 'ਚ ਆਪਣੇ ਵਿਰੋਧੀ ਬੀ. ਭਾਸਕਰ ਨੂੰ ਆਸਾਨੀ ਨਾਲ 6-1 ਨਾਲ ਹਰਾ ਕੇ ਏਸ਼ੀਆਈ ਬਿਲੀਅਰਡਸ ਚੈਂਪੀਅਨਸ਼ਿਪ 'ਚ ਆਪਣੇ ਖਿਤਾਬ ਦਾ ਬਾਖੂਬੀ ਬਚਾਅ ਕਰ ਲਿਆ। ਇਸ ਜਿੱਤ ਨਾਲ ਅਡਵਾਨੀ 2017-18 ਲਈ ਮੌਜੂਦਾ ਭਾਰਤੀ, ਏਸ਼ੀਆਈ ਤੇ ਵਿਸ਼ਵ ਚੈਂਪੀਅਨ ਵੀ ਬਣਿਆ ਰਿਹਾ।
ਭਾਰਤ ਦੀ ਅਮੀ ਕਾਮਿਨੀ ਨੇ ਏਸ਼ੀਆਈ ਮਹਿਲਾ ਸਨੂਕਰ ਦਾ ਖਿਤਾਬ ਜਿੱਤਿਆ। ਉਸ ਨੇ ਥਾਈਲੈਂਡ ਦੀ ਸਿਰੀਪਾਪੋਰਨ ਨੂਆਥਖਮਨਜ ਨੂੰ 3-0  ਨਾਲ ਹਰਾਇਆ। ਅਡਵਾਨੀ ਦਾ ਇਹ ਏਸ਼ੀਆਈ ਪੱਧਰ 'ਤੇ 11ਵਾਂ ਸੋਨ ਤਮਗਾ ਹੈ। ਮਹਾਦੀਪੀ ਬਿਲੀਅਰਡਸ 'ਚ ਉਸ ਦੇ ਖਿਤਾਬਾਂ ਦੀ ਗਿਣਤੀ 7 'ਤੇ ਪਹੁੰਚ ਗਈ ਹੈ।