ਆਦਿਤਿਆ ਨੇ ਚੌਥੀ ਵਾਰ ਜਿੱਤਿਆ PSA ਚੈਲੰਜ ਸਕੁਐਸ਼ ਟੂਰਨਾਮੈਂਟ

02/17/2019 4:33:35 PM

ਚੇਨਈ : ਚੋਟੀ ਦਰਜਾ ਪ੍ਰਾਪਤ ਭਾਰਤ ਦੇ ਆਦਿਤਿਆ ਜਗਤਾਪ ਨੇ ਫਾਈਨਲ ਵਿਚ ਇਟਲੀ ਦੇ ਮੁਹੰਮਦ ਬਿਲਾਲ ਨੂੰ ਹਰਾ ਕੇ ਬੋਰਬੋਨ ਟ੍ਰੋਲ-3 ਪੀ. ਐੱਸ. ਏ. ਚੈਲੰਜਰ ਸਕੁਐਸ਼ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਇਹ ਉਸ ਦੇ ਕਰੀਅਰ ਦਾ ਚੌਥਾ ਪੀ. ਐੱਸ. ਏ. ਖਿਤਾਬ ਹੈ। ਆਦਿਤਿਆ ਨੇ ਅਮਰੀਕਾ ਦੇ ਲੁਈਸਵਿਲੇ ਵਿਚ ਐਤਵਾਰ ਨੂੰ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਬਿਲਾਲ ਨੂੰ 11-9, 11-9, 13-11 ਨਾਲ ਹਰਾ ਕੇ ਚੌਥਾ ਪੀ. ਐੱਸ. ਏ. ਖਿਤਾਬ ਆਪਣੇ ਨਾਂ ਕੀਤਾ।

ਐੱਸ. ਆਰ. ਐੱਫ. ਆਈ. ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਆਦਿਤਿਆ ਨੇ ਫਾਈਨਲ ਵਿਚ ਬਿਲਾਲ ਨੂੰ ਕੋਈ ਮੌਕਾ ਨਾ ਦਿੰਦਿਆ ਤਿਨੋ ਸੈੱਟ ਜਿੱਤੇ ਅਤੇ ਖਿਤਾਬ 'ਤੇ ਕਬਜਾ ਕੀਤਾ। ਆਦਿਤਿਆ ਪੂਰੇ ਟੂਰਨਾਮੈਂਟ ਦੌਰਾਨ ਇਕ ਵੀ ਮੈਚ ਨਹੀਂ ਹਾਰੇ। ਆਦਿਤਿਆ ਨੇ ਪਹਿਲੇ ਰਾਊਂਡ ਵਿਚ ਅਮਰੀਕਾ ਦੇ ਅਲੈਗਜ਼ੈਂਡਰ ਸਕਾਟ ਨੂੰ ਹਰਾਇਆ ਸੀ। ਇਸ ਤੋਂ ਬਾਅਦ ਆਦਿਤਿਆ ਨੇ 5ਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਕੋਰੀ ਮੈਕਾਈਨੀ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਸੈਮੀਫਾਈਨਲ ਵਿਚ ਆਦਿਤਿਆ ਨੇ ਚੌਥਾ ਦਰਜਾ ਪ੍ਰਾਪਤ ਸਖਤ ਵਿਰੋਧੀ ਪਾਕਿਸਤਾਨੀ ਦੇ ਸੈਯਦ ਹਮਜ਼ਾ ਬੁਖਾਰੀ ਨੂੰ 11-6, 11-6, 11-7 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।