ਅਦਿੱਤੀ ਸ਼ਰਮਾ ਚੈਲੰਜਰ ਟਰਾਫੀ ''ਚ ਦਿਖਾਏਗੀ ਦਮ

08/05/2018 4:40:23 PM

ਝਾਂਸੀ : ਉੱਤਰ ਪ੍ਰਦੇਸ਼ ਵਿਚ ਝਾਂਸੀ ਦੀ ਉਭਰਦੀ ਮਹਿਲਾ ਕ੍ਰਿਕਟਰ ਅਦਿੱਤੀ ਸ਼ਰਮਾ ਨੇ ਆਪਣੇ ਦਮਦਾਰ ਖੇਡ ਦੇ ਦਮ 'ਤੇ ਸੀਨੀਅਰ ਮਹਿਲਾ ਟੀ-20 ਇੰਡੀਆ ਚੈਲੰਜਰ ਟਰਾਫੀ ਵਿਚ ਇੰਡੀਆ ਰੈੱਡ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ।

ਜ਼ਿਲਾ ਕ੍ਰਿਕਟ ਸੰਘ ਦੇ ਸਕੱਤਰ ਬੁਜਰੇਂਦ ਯਾਦਵ ਨੇ ਸ਼ਨੀਵਾਰ ਨੂੰ ਕਿਹਾ, ''ਜ਼ਬਰਦਸਤ ਪ੍ਰਦਰਸ਼ਨ ਦੇ ਦਮ 'ਤੇ ਅਦਿੱਤੀ ਇੰਡੀਆ ਰੈੱਡ ਟੀਮ ਦਾ ਹਿੱਸਾ ਬਣ ਚੁੱਕੀ ਹੈ। ਖੇਡ ਦੇ ਪ੍ਰਤੀ ਸੰਜੀਦਗੀ ਤੇ ਜਨੂੰਨ ਨੇ ਅਦਿੱਤੀ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਤੇ ਉਹ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਦੇਸ਼ ਤੇ ਸੂਬੇ ਦੀਆਂ ਵੱਖ-ਵੱਖ ਟੀਮਾਂ ਦਾ ਹਿੱਸਾ ਬਣ ਸਕੀ। ਅਦਿੱਤੀ ਦਾ ਅੰਡਰ-19 ਤੇ ਅੰਡਰ-23 ਵਿਚ ਪ੍ਰਦਰਸਨ ਸ਼ਾਨਦਾਰ ਰਿਹਾ ਤੇ ਹੁਣ ਉਹ ਸੀਨੀਅਰ ਮਹਿਲਾ ਟੀਮ ਦਾ ਹਿੱਸਾ ਹੈ। ਇਸ ਵਾਰ ਟੀ-20 ਦੇ ਸਵਰੂਪ ਵਿਚ ਇੰਡੀਆ ਰੈੱਡ ਟੀਮ ਵਿਚ ਉਸ ਨੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ।''