ਅਦਿਤੀ,ਦਿਕਸ਼ਾ ਅਤੇ ਤਵੇਸਾ ਨੇ ਫ਼ਰਾਂਸ ਓਪਨ 'ਚ ਹਾਸਲ ਕੀਤਾ ਕੱਟ

09/21/2019 2:39:31 PM

ਸਪੋਰਸਟ ਡੈਸਕ—  ਅਦਿਤੀ ਅਸ਼ੋਕ ਸਹਿਤ ਤਿੰਨ ਭਾਰਤੀ ਮਹਿਲਾ ਗੋਲਫਰਾਂ ਨੇ ਲੈਕੋਸਟੇ ਲੇਡੀਜ਼ ਓਪਨ ਡਿ ਫ਼ਰਾਂਸ ਟੂਰਨਾਮੈਂਟ 'ਚ ਕਟ ਹਾਸਲ ਕੀਤਾ। ਅਦਿਤੀ ਪਹਿਲਾਂ ਅਤੇ ਦੂਜੇ ਦੌਰ 'ਚ 71 ਅਤੇ 73 ਦੇ ਕਾਰਡ ਨਾਲ ਦੋ ਓਵਰ 'ਤੇ ਸੀ ਜਿਸ ਦੇ ਨਾਲ ਉਹ ਸਾਂਝੇ ਤੌਰ 'ਤੇ 31ਵੇਂ ਸਥਾਨ ਤੋਂ ਕਟ 'ਚ ਦਾਖਲ ਕਰਨ 'ਚ ਸਫਲ ਰਹੀ। ਇਸ ਲੇਡਿਜ਼ ਯੂਰਪੀ ਟੂਰ ਦੇ ਦੌਰ 'ਚ ਜਿੱਤ ਹਾਸਲ ਕਰਨ ਵਾਲੀ ਭਾਰਤੀ ਗੋਲਫਰ ਦਿਕਸ਼ਾ ਡਾਗਰ ਨੇ 72 ਅਤੇ 73 ਦੇ ਦੌਰ ਖੇਡੇ ਜਿਸ ਦੇ ਨਾਲ ਉਹ ਸਾਂਝੇ ਤੌਰ 'ਤੇ 37ਵੇਂ ਸਥਾਨ 'ਤੇ ਹੈ। ਪਹਿਲੇ ਦੌਰ 'ਚ 73 ਦਾ ਕਾਰਡ ਖੇਡਣ ਵਾਲੀ ਤਵੇਸਾ ਮਲਿਕ ਨੇ ਦੂਜੇ ਦੌਰ 'ਚ 75 ਦਾ ਕਾਰਡ ਖੇਡਿਆ। ਇਕ ਹੋਰ ਭਾਰਤੀ ਸ਼ਰਧਾ ਮਦਾਨ ਹਾਲਾਂਕਿ ਕਟ ਹਾਸਲ ਕਰਨ ਤੋਂ ਖੁੰਝ ਗਈ ਜੋ ਛੇ ਓਵਰ ਦਾ ਸੀ ਜਦ ਕਿ ਉਨ੍ਹਾਂ ਦਾ ਸਕੋਰ ਅੱਠ ਓਵਰ ਦਾ ਰਿਹਾ।