BWF ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਸਿੰਗਲ ''ਚ ਭਾਰਤੀ ਚੁਣੌਤੀ ਖਤਮ

10/11/2019 12:33:14 PM

ਕਜ਼ਾਨ— ਅਦਿਤੀ ਭੱਟ ਅਤੇ ਰੋਹਨ ਗੁਰਬਾਨੀ ਦੀ ਹਾਰ ਦੇ ਨਾਲ ਹੀ ਵੀਰਵਾਰ ਨੂੰ ਇੱਥੇ ਬੀ. ਡਬਲਿਊ. ਐੱਫ. ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੀ ਸਿੰਗਲ ਪ੍ਰਤੀਯੋਗਿਤਾ 'ਚ ਭਾਰਤ ਦੀ ਮੁਹਿੰਮ ਖਤਮ ਹੋ ਗਈ। ਮਹਿਲਾਵਾਂ ਦੇ ਵਰਗ 'ਚ ਅਦਿਤੀ ਚੌਥਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਪੁਤਰੀ ਕੁਸੁਮਾ ਨੇ 11-21, 15-21 ਨਾਲ ਹਰਾ ਕੇ ਸਿੰਗਲ ਵਰਗ ਤੋਂ ਬਾਹਰ ਹੋ ਗਈ। ਰੋਹਨ ਨੂੰ ਪੁਰਸ਼ ਸਿੰਗਲ 'ਚ ਵਿਸ਼ਵ ਜੂਨੀਅਰ ਰੈਂਕਿੰਗ 'ਚ 24ਵੇਂ ਸਥਾਨ 'ਤੇ ਕਾਬਜ ਚੀਨ ਦੇ ਰੇਨ ਚੇਂਗ ਮਿੰਗ ਨੇ 21-15, 21-13 ਨਾਲ ਹਰਾਇਆ। ਅਦਿਤੀ ਕੋਲ ਹਾਲਾਂਕਿ ਡਬਲਜ਼ 'ਚ ਖਿਤਾਬ ਜਿੱਤਣ ਦਾ ਮੌਕਾ ਹੈ ਜਿੱਥੇ ਉਨ੍ਹਾਂ ਦੀ ਅਤੇ ਤਨੀਸ਼ਾ ਕ੍ਰਾਸਟੋ ਦੀ ਮਹਿਲਾ ਡਬਲਜ਼ ਜੋੜੀ ਪ੍ਰੀ-ਕੁਆਰਟਰ ਫਾਈਨਲ 'ਚ ਚੁਣੌਤੀ ਪੇਸ਼ ਕਰੇਗੀ।

Tarsem Singh

This news is Content Editor Tarsem Singh