ਅਦਿਤੀ ਨੇ ਰਚਿਆ ਇਤਿਹਾਸ, ਜਿੱਤਿਆ ਮਹਿਲਾ ਇੰਡੀਅਨ ਓਪਨ ਟੂਰ

11/13/2016 6:06:42 PM

ਗੁਰੂਗ੍ਰਾਮ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਐਤਵਾਰ ਨੂੰ ਹੀਰੋ ਮਹਿਲਾ ਇੰਡੀਅਨ ਓਪਨ ਦਾ ਖਿਤਾਬ ਜਿੱਤ ਕੇ ਲੇਡੀਜ਼ ਯੂਰੋਪੀਅਨ ਟੂਰ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ। ਇਸ 18 ਸਾਲਾ ਖਿਡਾਰਨ ਨੇ ਆਖਰੀ ਦੌਰ ''ਚ ਇਵਾਰ ਪਾਰ 72 ਦਾ ਕਾਰਡ ਖੇਡ ਕੇ ਖਿਤਾਬ ਜਿੱਤਿਆ। ਅਦਿਤੀ ਕੱਲ ਤੱਕ ਦੋ ਸਟ੍ਰੋਕ ਦੀ ਬੜ੍ਹਤ ''ਤੇ ਸੀ ਅਤੇ ਉਸਨੇ ਆਪਣਾ ਕੁਲ ਸਕੋਰ ਤਿੰਨ ਅੰਡਰ 213 ਤੱਕ ਪਹੁੰਚਾ ਦਿੱਤਾ। ਉਨ੍ਹਾਂ ਨੇ ਅਮਰੀਕਾ ਦੀ ਬ੍ਰਿਟਨੀ ਲਿਨਸੀਕੋਮ ਅਤੇ ਸਪੇਨ ਦੀ ਬੇਲੇਨ ਮੋਜੋ ਨੂੰ ਇਕ ਸ਼ਾਟ ਨਾਲ ਪਿੱਛੇ ਛੱਡਿਆ।

ਰੀਓ ਓਲੰਪਿਕ ਗੋਲਫਰ ਅਦਿਤੀ ਨੂੰ ਆਖਰੀ ਹੋਲ ''ਚ ਬਰਡੀ ਦੀ ਜ਼ਰੂਰਤ ਸੀ ਅਤੇ ਉਸਨੇ ਪਾਰ ਪੰਜ ਵਾਲੇ 18ਵੇਂ ਹੋਲ ''ਚ ਆਪਣੀ 13ਵੀਂ ਬਰਡੀ ਬਣਾ ਕੇ ਇਤਿਹਾਸ ਰਚਿਆ। ਓਲੰਪਿਕ ''ਚ ਪ੍ਰਭਾਵ ਛੱਡਣ ਵਾਲੀ ਇਸ ਭਾਰਤੀ ਨੇ ਦੂਜੇ ਦਿਨ ਤਿੰਨ ਅੰਡਰ 69 ਦਾ ਕਾਰਡ ਖੇਡਕੇ ਗੋਲਫ ਅਤੇ ਕੰਟਰੀ ਕਲੱਬ ''ਚ ਸਿੰਗਲ ਬੜਤ ਬਣਾਈ ਸੀ।