ਅਡਾਨੀ ਸਮੂਹ ਨੇ ਯੂ.ਏ.ਈ. ਦੀ ਫਰੈਂਚਾਈਜ਼ੀ ਟੀ-20 ਲੀਗ ''ਚ ਖ਼ਰੀਦੀ ਟੀਮ

05/09/2022 5:17:40 PM

ਦੁਬਈ (ਏਜੰਸੀ)- ਭਾਰਤੀ ਮੂਲ ਦੇ ਅਡਾਨੀ ਸਮੂਹ ਨੇ ਯੂ.ਏ.ਈ. ਦੀ ਫਰੈਂਚਾਈਜ਼ੀ ਟੀ-20 ਲੀਗ ਵਿਚ ਟੀਮ ਖ਼ਰੀਦੀ ਹੈ। ਅਮੀਰਾਤ ਕ੍ਰਿਕਟ ਬੋਰਡ (ECB) ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਈ.ਸੀ.ਬੀ. ਨੇ ਇੱਕ ਬਿਆਨ ਵਿੱਚ ਕਿਹਾ, "ਅਡਾਨੀ ਸਮੂਹ ਦੀ ਇੱਕ ਧਿਰ, ਅਡਾਨੀ ਸਪੋਰਟਸਲਾਈਨ ਨੇ ਫਰੈਂਚਾਈਜ਼ੀ ਕ੍ਰਿਕਟ ਵਿੱਚ ਪਹਿਲਾ ਕਦਮ ਰੱਖਦੇ ਹੋਏ ਯੂ.ਏ.ਈ. ਟੀ-20 ਲੀਗ ਵਿੱਚ ਇੱਕ ਟੀਮ ਦੀ ਮਲਕੀਅਤ ਅਤੇ ਸੰਚਾਲਨ ਦੇ ਅਧਿਕਾਰ ਖ਼ਰੀਦ ਲਏ ਹਨ।"

ਯੂ.ਏ.ਈ. ਟੀ-20 ਲੀਗ ਵਿੱਚ ਛੇ ਫਰੈਂਚਾਈਜ਼ੀ ਟੀਮਾਂ 34 ਮੈਚਾਂ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਟੂਰਨਾਮੈਂਟ 'ਚ ਦੁਨੀਆ ਭਰ ਦੇ ਵੱਡੇ ਕ੍ਰਿਕਟਰ ਹਿੱਸਾ ਲੈਣਗੇ। ਯੂ.ਏ.ਈ. ਦੀ T20 ਲੀਗ ਦੇ ਪ੍ਰਧਾਨ ਖਾਲਿਦ ਅਲ ਜ਼ਰੂਨੀ ਨੇ ਕਿਹਾ, 'ਫ੍ਰੈਂਚਾਇਜ਼ੀ ਟੀਮ ਦੇ ਮਾਲਕ ਹੋਣ ਦੇ ਨਾਤੇ, ਯੂ.ਏ.ਈ. ਦੀ T20 ਲੀਗ ਦੇ ਨਾਲ ਅਡਾਨੀ ਗਰੁੱਪ ਦੇ ਸਬੰਧ ਦਾ ਐਲਾਨ ਕਰਨਾ ਸਾਡੇ ਲਈ ਮਾਣ ਦਾ ਪਲ ਹੈ। ਇਹ ਪ੍ਰਾਪਤੀ ਉਨ੍ਹਾਂ ਕਾਰਪੋਰੇਟਾਂ ਦੇ ਸਮੂਹ ਨਾਲ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਲੀਗ ਵਿੱਚ ਫ੍ਰੈਂਚਾਇਜ਼ੀ ਟੀਮ ਦੇ ਅਧਿਕਾਰ ਹਾਸਲ ਕਰ ਲਏ ਹਨ।' ਈ.ਸੀ.ਬੀ. ਨੇ ਇਹ ਵੀ ਕਿਹਾ ਕਿ ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਟੀਮ ਦੀ ਮਾਲਕ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਦਿੱਲੀ ਕੈਪੀਟਲਜ਼ ਦੇ ਮਾਲਕਾਂ ਵਿੱਚੋਂ ਇੱਕ ਜੀ.ਐੱਮ.ਆਰ. ਸਮੂਹ ਨੇ ਵੀ ਫਰੈਂਚਾਈਜ਼ੀ ਅਧਾਰਤ ਲੀਗ ਵਿੱਚ ਇਕ-ਇਕ ਟੀਮ ਦੇ ਅਧਿਕਾਰ ਖ਼ਰੀਦੇ ਹਨ।
 

cherry

This news is Content Editor cherry