ਆਪਣੇ ਕੈਂਸਰ ਪੀੜਤ ਦੋਸਤ ਲਈ ਇਸ ਖਿਡਾਰੀ ਨੇ ਲਗਾਇਆ ਸੀ ਸੈਂਕੜਾ

11/15/2018 11:40:12 AM

ਨਵੀਂ ਦਿੱਲੀ—ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਦੀ ਗੱਲ ਹੀ ਵੱਖਰੀ ਸੀ, ਐਡਮ ਬੁੱਧਵਾਰ ਨੂੰ 47 ਸਾਲ ਦੇ ਹੋ ਗਏ ਹਨ। ਆਸਟ੍ਰੇਲੀਆ ਦੇ ਇਸ ਚੈਂਪੀਅਨ ਖਿਡਾਰੀ ਨੂੰ ਕ੍ਰਿਕਟ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਵਿਕਟਕੀਪਰ-ਬੱਲੇਬਾਜ਼ ਮੰਨਿਆ ਜਾਂਦਾ ਹੈ। ਜਿਸ ਨੇ ਕਈ ਰਿਕਾਰਡ ਤਾਂ ਬਣਾਏ ਹੀ ਹਨ ਨਾਲ ਹੀ ਉਨ੍ਹਾਂ ਨੂੰ ਦੇਖ ਕੇ ਕਈ ਖਿਡਾਰੀਆਂ ਨੇ ਕ੍ਰਿਕਟ ਨੂੰ ਹਮਲਾਵਰ ਅੰਦਾਜ਼ 'ਚ ਖੇਡਿਆ। ਜਿਸ 'ਚ ਐੈੱਮ.ਐੱਸ.ਧੋਨੀ ਅਤੇ ਰਿਸ਼ਭ ਪੰਤ ਦਾ ਨਾਂ ਵੀ ਸ਼ਾਮਲ ਹੈ। ਆਪਣੇ ਬੱਲੇ ਨਾਲ ਧਮਾਕਾ ਕਰਨ ਵਾਲੇ ਐੱਮ.ਐੈੱਸ.ਧੋਨੀ ਆਸਟ੍ਰੇਲੀਆ ਦੇ ਵਿਕਟਕੀਪਰ ਦੇ ਵੱਡੇ ਫੈਨ ਸਨ। ਉਹ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦੇ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਸਨ। ਧੋਨੀ ਦੇ ਉਤਰਾਧਿਕਾਰੀ ਮੰਨੇ ਜਾਣ ਵਾਲੇ ਰਿਸ਼ਭ ਪੰਤ ਵੀ ਗਿਲਕ੍ਰਿਸਟ ਦੀ ਤਰ੍ਹਾਂ ਹੀ ਬੱਲੇਬਾਜ਼ੀ ਕਰਦੇ ਹਨ। ਪੰਤ ਸੈਂਕੜਾ ਵੀ ਛੱਕਾ ਲਗਾ ਕੇ ਪੂਰਾ ਕਰਨਾ ਪਸੰਦ ਕਰਦੇ ਹਨ।

ਐਡਮ ਗਿਲਕ੍ਰਿਸਟ ਜਦੋਂ ਸਕੂਲ 'ਚ ਸਨ ਤਾਂ ਉਹ ਇਕ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ ਪਰ ਇਕ ਘਟਨਾ ਨੇ ਉਨ੍ਹਾਂ ਨੂੰ ਵਿਕਟਕੀਪਰ ਬਣਾ ਦਿੱਤਾ। ਦਰਅਸਲ ਉਹ ਇਕ ਸਪੋਰਟਸ ਦੀ ਦੁਕਾਨ 'ਤੇ ਗਏ ਅਤੇ ਉਨ੍ਹਾਂ ਨੇ ਉਥੇ ਰੱਖੇ ਹੋਏ ਵਿਕਟਕੀਪਿੰਗ ਗਲਵਜ਼ ਬਹੁਤ ਪਸੰਦ ਆਏ, ਗਿਲਕ੍ਰਿਸਟ ਦੇ ਪਿਤਾ ਨੇ ਉਹ ਗਲਬਜ਼ ਖਰੀਦ ਲਏ ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਕਦੇ ਗੇਂਦਬਾਜ਼ ਬਣਨ ਦਾ ਖਿਆਲ ਆਇਆ ਹੀ ਨਹੀਂ। ਉਨ੍ਹਾਂ ਨੇ ਵਿਕਟਕੀਪਿੰਗ 'ਚ ਕਈ ਰਿਕਾਰਡ ਤੋੜੇ।

ਐਡਮ ਗਿਲਕ੍ਰਿਸਟ ਨੇ ਆਪਣੇ ਇੰਟਰਨੈਸ਼ਨਲ ਕਰੀਅਰ 'ਚ ਕੁਲ 22 ਸੈਂਕੜੇ ਲਗਾਏ ਪਰ ਬੰਗਲੁਰੂ 'ਚ ਭਾਰਤ ਖਿਲਾਫ ਉਨ੍ਹਾਂ ਦਾ ਸੈਂਕੜਾ ਬਹੁਤ ਹੀ ਖਾਸ ਸੀ। ਦਰਅਸਲ ਐਡਮ ਗਿਲਕ੍ਰਿਸਟ ਦੇ ਇਕ ਦੋਸਤ ਨੂੰ ਕੈਂਸਰ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਦੋਸਤ ਨਾਲ ਵਾਅਦਾ ਕੀਤਾ ਸੀ ਕਿ ਉਹ ਬੰਗਲੁਰੂ ਟੈਸਟ 'ਚ ਭਾਰਤ ਖਿਲਾਫ ਸੈਂਕੜਾ ਲਗਾਉਣਗੇ। ਇਹ ਵਾਅਦ ਉਨ੍ਹਾਂ ਨੇ ਨਿਭਾਇਆ ਵੀ। ਗਿਲਕ੍ਰਿਸਟ ਨੇ ਭਾਰਤ ਖਿਲਾਫ 104 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ ਸੈਂਕੜਾ ਦੋਸਤ ਨੂੰ ਸਮਰਪਿਤ ਕੀਤਾ।

ਚਾਹੇ ਹੀ ਸ਼ੇਨ ਵਾਰਨ ਦੀ ਗੇਂਦ 'ਤੇ ਐਡਮ ਗਿਲਕ੍ਰਿਸਟ ਨੇ ਵਿਕਟ ਦੇ ਪਿੱਛੇ ਕੋਈ ਕੈਚ ਲਏ ਪਰ ਉਹ ਇਸ ਮਹਾਨ ਲੈੱਗ ਸਪਿਨਰ ਤੋਂ ਨਫਰਤ ਕਰਦੇ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੇਨ ਵਾਰਨ ਨੇ ਐਡਮ ਗਿਲਕ੍ਰਿਸਟ ਦਾ ਡੈਬਿਊ ਰੁਕਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ। ਵਾਰਨ ਚਾਹੁੰਦੇ ਸਨ ਕਿ ਇਆਨ ਹੀਲੀ ਦੇ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦਾ ਦੋਸਤ ਅਤੇ ਵਿਕਟੋਰਿਆ ਦੇ ਵਿਕਟਕੀਪਰ ਡੈਰੇਨ ਬੇਰੀ ਨੂੰ ਆਸਟ੍ਰੇਲੀਆ ਟੀਮ 'ਚ ਚੁਣਿਆ ਜਾਵੇ ਪਰ ਚੋਣਕਾਰਾਂ ਨੇ ਗਿਲਕ੍ਰਿਸਟ ਨੂੰ ਚੁਣਿਆ। ਇਸ ਤੋਂ ਬਾਅਦ ਇਕ ਘਰੇਲੂ ਮੈਚ ਦੌਰਾਨ ਵਾਰਨ ਨੇ ਗਿਲਕ੍ਰਿਸਟ ਨੂੰ ਗਾਲ ਵੀ ਕੱਢੀ ਸੀ। ਗਿਲਕ੍ਰਿਸਟ ਨੂੰ ਕ੍ਰਿਕਟ ਦੇ ਜੇਂਟਲਮੈਨ ਖਿਡਾਰੀਆਂ 'ਚ ਸ਼ਾਮਲ ਕੀਤਾ ਜਾਂਦਾ ਹੈ ਪਰ ਇਸ ਖਿਡਾਰੀ ਦੀ ਆਦਤ ਉਨ੍ਹਾਂ ਨੂੰ ਇਸ ਫੇਹਰਿਸਤ ਤੋਂ ਦੂਰ ਹੀ ਰੱਖਦੀ ਹੈ। ਦਰਅਸਲ ਗਿਲਕ੍ਰਿਸਟ ਨੂੰ ਨਹੂੰ ਖਾਨ ਦੀ ਆਦਤ ਹੈ। ਤਨਾਅ ਭਰੇ ਮੁਕਾਬਲਿਆਂ 'ਚ ਗਿਲਕ੍ਰਿਸਟ ਆਪਣੀਆਂ ਉਂਗਲੀਆਂ ਨੇ ਨਹੂੰ ਖਾਂਦੇ ਰਹਿੰਦੇ ਸਨ।

suman saroa

This news is Content Editor suman saroa