ਰਵੀ ਸ਼ਾਸਤਰੀ ਨੂੰ ਮਿਲਣ ਨੂੰ ਬੇਤਾਬ ਸੀ ਇਹ ਅਭਿਨੇਤਰੀ, 33 ਸਾਲ ਕੀਤਾ ਇੰਤਜ਼ਾਰ

09/19/2017 9:17:02 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਬਣਦੇ ਹੀ ਰਵੀ ਸ਼ਾਸਤਰੀ ਦੁਨੀਆਭਰ 'ਚ ਛਾਅ ਗਏ ਹਨ। ਉਨ੍ਹਾਂ ਦੀਆਂ ਕਾਮਯਾਬੀਆਂ ਦੇ ਨਾਲ ਨਾਲ ਉਨ੍ਹਾਂ ਦੇ ਚਾਹੁੰਣ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਫੈਨਜ਼ ਦਾ ਇਹ ਸਪਨਾ ਹੁੰਦਾ ਹੈ ਕਿ ਉਹ ਕੋਚ ਸ਼ਾਸਤਰੀ ਨਾਲ ਮਿਲੇ। ਸੋਮਵਾਰ ਨੂੰ ਕਾਂਗਰਸ ਦੀ ਰਾਸ਼ਟਰੀ ਬੁਲਾਰੇ ਅਤੇ ਬਾਲੀਵੁੱਡ ਅਭਿਨੇਤਰੀ ਰਹਿ ਚੁੱਕੀ ਖੁਸ਼ਬੂ ਸੁੰਦਰ ਦਾ ਇਹ ਸਪਨਾ ਪੂਰਾ ਹੋਇਆ, ਜਿਸ 'ਤੇ ਉਨ੍ਹਾਂ ਨੇ ਖੁਸ਼ੀ ਜਾਹਰ ਕੀਤੀ ਅਤੇ ਟਵਿਟਰ 'ਤੇ ਸ਼ਾਸਤਰੀ ਨਾਲ ਲਈ ਤਸਵਾਰ ਨੂੰ ਸਾਂਝਾ ਕੀਤਾ।


ਭਾਰਤੀ ਸਿਨਮਾ ਜਗਤ 'ਚ ਅਭਿਨੇਤਰੀ ਦੇ ਤੌਰ 'ਤੇ ਮਸ਼ਹੂਰ ਰਹੀ ਖੁਸ਼ਬੂ ਰਵੀ ਸ਼ਾਸਤਰੀ ਦੀ ਪ੍ਰਸ਼ੰਸਕ ਹੈ। ਖੁਸ਼ਬੂ ਨੇ ਆਪਣੀ ਖੁਸ਼ੀ ਟਵਿਟਰ 'ਤੇ ਜਾਹਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੇਰਾ ਸਪਨਾ ਸੱਚ ਹੋ ਗਿਆ। ਆਖਰਕਾਰ ਮੈਂ ਆਪਣੇ ਹੀਰੋ ਰਵੀ ਸ਼ਾਸਤਰੀ ਨਾਲ ਮਿਲੀ। ਮੇਰਾ ਸਬਰ ਕੰਮ ਆਇਆ। ਉਨ੍ਹਾਂ ਨਾਲ ਮਿਲਣ ਲਈ 33 ਸਾਲ ਤਕ ਇੰਤਜਾਰ ਕੀਤਾ। ਖੁਸ਼ਬੂ ਦੀ ਪਹਿਲੀ ਫਿਲਮ 'ਦਿ ਬਰਨਿੰਗ ਟਰੇਨ' ਸੀ, ਜੋ 1980 'ਚ ਆਈ ਸੀ। ਇਨ੍ਹਾਂ ਦੇ ਗੀਤ 'ਤੇਰੀ ਹੈ ਜਮੀਨ ਤੇਰਾ ਆਸਮਾਨ' 'ਚ ਉਹ ਪਹਿਲੀ ਵਾਰ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਨਸੀਬ, ਲਾਵਾਰਿਸ, ਕਾਲੀਆ ਅਤੇ ਦਰਦ ਦਾ ਰਿਸ਼ਤਾ ਵਰਗੀਆਂ ਫਿਲਮਾਂ ਵੀ ਕੀਤੀਆਂ।