ਤੀਰਅੰਦਾਜ਼ ਦੀ ਗਰਦਨ ਦੇ ਆਰ-ਪਾਰ ਹੋਇਆ ਤੀਰ

10/30/2017 10:05:50 PM

ਕੋਲਕਾਤਾ—ਭਾਰਤੀ ਖੇਡ ਅਥਾਰਟੀ (ਬੋਲਪੁਰ) ਦੀ ਇਕ 14 ਸਾਲਾਂ ਤੀਰਅੰਦਾਜ਼ ਵਾਲ-ਵਾਲ ਬੱਚ ਗਈ ਕਿਉਂਕਿ ਸਵੇਰੇ ਪ੍ਰੈਕਟਿਸ ਸੈਸ਼ਨ ਦੌਰਾਨ ਇਕ ਤੀਰ ਉਸ ਦੀ ਗਰਦਨ ਦੇ ਖੱਬੇ ਹਿੱਸੇ ਤੋਂ ਆਰ-ਪਾਰ ਹੋ ਗਿਆ ਸੀ। ਸਾਈ ਦੇ ਖੇਤਰੀ ਨਿਦੇਸ਼ਕ ਐੱਮ.ਐੱਸ. ਗੋਇੰਡੀ ਨੇ ਇਸ ਨੂੰ 'ਦੁਰਘਟਨਾ' ਕਰਾਰ ਦਿੱਤਾ ਅਤੇ ਕਿਹਾ ਕਿ ਤੀਰਅੰਦਾਜ਼ ਫਾਜਿਲਾ ਖਾਤੂਨ ਦੀ ਗਰਦਨ ਦੇ ਕੋਲ ਤੋਂ ਤੀਰ ਆਰ-ਪਾਰ ਨਿਕਲ ਗਿਆ ਅਤੇ ਉਹ ਖਤਰੇ ਤੋਂ ਬਾਹਰ ਹੈ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਤੀਰ ਉਨ੍ਹਾਂ ਦੀ ਗਰਦਨ ਤੋਂ ਆਰ-ਪਾਰ ਹੋ ਗਿਆ ਪਰ ਖੁਸ਼ਕਿਸਮਤੀ ਨਾਲ ਸਾਹ ਵਾਲੀ ਨਾਲੀ ਤੋਂ ਹੋ ਕੇ ਨਹੀਂ ਗੁਜਰਿਆ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ। ਰਿਪੋਰਟ ਅਨੁਸਾਰ ਸਾਥੀ ਤੀਰਅੰਦਾਜ਼ ਜਵੇਲ ਸ਼ੇਖ ਦੀ ਗਲਤੀ ਨਾਲ ਚੱਲਿਆ ਤੀਰ ਫਾਜਿਲਾ ਨੂੰ ਲੱਗਾ ਸੀ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਫਾਜਿਲਾ ਹਸਪਤਾਲ 'ਚ ਹੈ। ਗੋਇੰਡੀ ਨੇ ਘਟਨਾ ਦੀ ਵਿਸਥਾਰ ਨਾਲ ਜਾਂਚ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਨਿਸ਼ਾਨਾ ਲਗਾਉਣ ਨੂੰ ਲੈ ਕੇ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਕੋਈ ਤੀਰ ਇੱਕਠੇ ਕਰਨ ਗਿਆ ਹੋਵੇ ਉਸ ਸਮੇਂ ਕੋਈ ਨਿਸ਼ਾਨਾ ਨਹੀਂ ਲਗਾਵੇਗਾ। ਉਨ੍ਹਾਂ ਦੇ ਵਾਪਸ ਆਪਣੀ ਜਗ੍ਹਾ 'ਤੇ ਵਾਪਸ ਆਉਣ ਤੋਂ ਬਾਅਦ ਹੀ ਅਗਲੇ ਦੌਰ ਦੇ ਨਿਸ਼ਾਨੇ ਲਗਾਏ ਜਾਂਦੇ ਹਨ ਪਰ ਮੈਂ ਨਹੀਂ ਜਾਣਦਾ ਇਹ ਕਿਵੇਂ ਹੋਇਆ।
ਉਨ੍ਹਾਂ ਨੇ ਕਿਹਾ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਗੋਇੰਡੀ ਨੇ ਕਿਹਾ ਕਿ ਸਾਰੇ ਕੋਚ ਜਵਾਬਦੇਹ ਹਨ। ਮੈਂ ਪੂਰੀ ਜਾਂਚ ਕਰਵਾਵਾਂਗਾ ਕਿ ਸਾਡੇ ਤੋਂ ਕੋਈ ਚੂਕ ਹੋਈ ਹੈ। ਮੈਂ ਇਹ ਯਕੀਨੀ ਕਰਾਂਗਾ ਕਿ ਭੱਵਿਖ 'ਚ ਅਜਿਹੀ ਘਟਨਾ ਨਾ ਘਟੇ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੋਚਿੰਗ ਸਟਾਫ ਦੇ ਵਲੋਂ ਚੂਕ ਹੋਈ ਕਿਉਂਕਿ ਇਕ ਸੇੱਟ ਨਿਸ਼ਾਨੇ 'ਤੇ ਲਗਾਉਣ ਤੋਂ ਬਾਅਦ ਨਿਸ਼ਾਨ ਨਹੀਂ ਲਗਾਉਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਫਾਜਿਲਾ ਰਿਕਰਵ ਦੀ ਯੁਵਾ ਤੀਰਅੰਦਾਜ਼ ਹੈ। ਉਹ ਉਨ੍ਹਾਂ 23 ਟ੍ਰੇਨਿਰਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਜੁਲਾਈ 'ਚ ਜ਼ਿਲਾ ਪ੍ਰਤੀਯੋਗਤਾਵਾਂ 'ਚ ਟਰਾਇਲ ਤੋਂ ਬਾਅਦ ਸਾਈ ਕੇਂਦਰ ਲਈ ਚੁੱਣਿਆ ਗਿਆ ਸੀ। ਉਹ ਅਗਲੇ ਮਹੀਨੇ ਹੋਣ ਵਾਲੇ ਅੰਤਰ ਸਾਈ ਟੂਰਨਾਮੈਂਟ ਲਈ ਤਿਆਰੀਆਂ ਕਰ ਰਹੀ ਸੀ।