ਹਾਸਲ ਕੀਤਾ ਜਾ ਸਕਦਾ ਹੈ 5ਵੇਂ ਦਿਨ ਟੀਚਾ : ਨਿਊਜ਼ੀਲੈਂਡ ਕੋਚ

11/28/2021 11:35:58 PM

ਕਾਨਪੁਰ- ਨਿਊਜ਼ੀਲੈਂਡ ਦੇ ਫੀਲਡਿੰਗ ਕੋਚ ਲਿਊਕ ਰੋਂਚੀ ਨੇ ਐਤਵਾਰ ਨੂੰ ਕਿਹਾ ਕਿ ਪਹਿਲਾ ਟੈਸਟ ਜਿੱਤਣ ਦੇ  ਲਈ ਭਾਰਤ ਵੱਲੋਂ ਦਿੱਤਾ ਦਿੱਤਾ ਗਿਆ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਤੇ ਉਸਦੀ ਟੀਮ ਨੂੰ ਭਾਰਤੀ ਬੱਲੇਬਾਜ਼ਾਂ ਤੋਂ ਸਿੱਖਣ ਲੈਣ ਦੀ ਜ਼ਰੂਰਤ ਹੈ। ਭਾਰਤ ਨੇ ਇਕ ਸਮੇਂ ਦੂਜੀ ਪਾਰੀ ਵਿਚ ਪੰਜ ਵਿਕਟਾਂ 'ਤੇ 51 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡਦੇ ਹੋਏ ਟੀਮ ਨੂੰ ਸੱਤ ਵਿਕਟਾਂ 'ਤੇ234 ਦੌੜਾਂ ਤੱਕ ਪਹੁੰਚਾਇਆ। ਨਿਊਜ਼ੀਲੈਂਡ ਨੂੰ ਪਹਿਲੇ ਟੈਸਟ ਦੇ ਆਖਰੀ ਦਿਨ 284 ਦੌੜਾਂ ਦਾ ਟੀਚਾ ਮਿਲਿਆ ਹੈ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ

PunjabKesari
ਰੋਂਚੀ ਨੇ ਚੌਥੇ ਦਿਨ ਦੇ ਖੇਡ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ ਹੈ ਕਿ ਜੇਕਰ ਅਸੀਂ ਦੌੜਾਂ ਬਣਾਉਣ ਦੇ ਮੌਕਿਆਂ ਦਾ ਫਾਇਦਾ ਚੁੱਕਦੇ ਹੋਏ ਜ਼ਜਬੇ ਦੇ ਨਾਲ ਬੱਲੇਬਾਜ਼ੀ ਕਰਾਂਗੇ ਤਾਂ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਭਾਰਤ ਵਿਚ ਕਿਸੇ ਟੀਮ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੀ ਪਾਰੀ ਵਿਚ 276 ਤੋਂ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਹਨ। ਅਸੀਂ ਸਕਾਰਾਤਮਕ ਰਹਿ ਕੇ ਭਾਰਤੀ ਬੱਲੇਬਾਜ਼ਾਂ ਤੋਂ ਲੈਣੀ ਹੋਵੇਗੀ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਹ ਸਕਾਰਾਤਮਕ ਸੀ। ਸਾਨੂੰ ਵੀ ਉਸੇ ਤਰ੍ਹਾ ਖੇਡਣਾ ਹੋਵੇਗਾ। ਸਾਡੇ ਲਈ ਵਿਕਟ ਲੈਣਾ ਤੇ ਉਸਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਉਣਾ ਮੁਸ਼ਕਿਲ ਸੀ। ਇਸਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਕੱਲ ਤਿੰਨੇ ਨਤੀਜੇ ਸੰਭਵ ਹਨ। ਭਾਰਤ ਨੂੰ ਲੱਗਦਾ ਹੈ ਕਿ ਉਹ ਦੌੜਾਂ ਨਹੀਂ ਬਣਾ ਸਕਦੇ। ਇਹ ਕਾਫੀ ਰੋਮਾਂਚਕ 5ਵਾਂ ਦਿਨ ਹੋਵੇਗਾ। 

ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News