ECB ''ਤੇ ਨਸਲਵਾਦ ਦਾ ਦੋਸ਼, ਸਾਬਕਾ ਅੰਪਾਇਰ ਤੇ ਸਾਬਕਾ ਖਿਡਾਰੀ ਨੇ ਕੀਤੀ ਜਾਂਚ ਦੀ ਮੰਗ

11/17/2020 11:21:40 PM

ਲੰਡਨ– ਸਾਬਕਾ ਟੈਸਟ ਅੰਪਾਇਰ ਜਾਨ ਹੋਲਡਰ ਨੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) 'ਤੇ 'ਸਾਲਾਂ ਤਕ ਨਸਲਵਾਦ' ਕਰਨ ਦਾ ਦੋਸ਼ ਲਾਇਆ ਹੈ ਤੇ ਦੇਸ਼ ਵਿਚ ਘੱਟਗਿਣਤੀਆਂ ਗਰੁੱਪ ਤੋਂ ਮੈਚ ਅਧਿਕਾਰੀਆਂ ਦੀ ਕਮੀ 'ਤੇ ਆਜ਼ਾਦ ਜਾਂਚ ਦੀ ਮੰਗ ਕੀਤੀ ਹੈ। ਹੈਂਪਸ਼ਾਇਰ ਦੇ ਸਾਬਕਾ ਕ੍ਰਿਕਟਰ ਹੋਲਡਰ ਨੇ 3 ਦਹਾਕੇ ਦੇ ਕਰੀਅਰ ਵਿਚ 11 ਟੈਸਟ ਤੇ 19 ਵਨ ਡੇ ਵਿਚ ਅੰਪਾਈਰਿੰਗ ਕੀਤੀ ਹੈ। ਉਸ ਨੇ ਕਿਹਾ ਕਿ ਅਸ਼ਵੇਤ ਅੰਪਾਇਰਾਂ ਨੂੰ 1992 ਤੋਂ ਬਾਅਦ ਤੋਂ ਪਹਿਲੀ ਸ਼੍ਰੇਣੀ ਸੂਚੀ ਵਿਚ ਨਿਯੁਕਤ ਨਹੀਂ ਕੀਤਾ ਗਿਆ ਹੈ।
ਹੋਲਡਰ ਨੇ ਕਿਹਾ,''ਮੈਂ ਇੰਗਲੈਂਡ ਵਿਚ 56 ਸਾਲਾਂ ਤੋਂ ਰਹਿ ਰਿਹਾ ਹਾਂ ਤੇ ਮੈਂ ਦਿਲ 'ਤੇ ਹੱਥ ਰੱਖ ਕੇ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਪਹਿਲਾਂ ਕਦੇ ਨਸਲਵਾਦ ਦਾ ਤਜਰਬਾ ਨਹੀਂ ਕੀਤਾ ਹੈ ਪਰ ਜੇਕਰ ਤੁਸੀਂ ਇਨ੍ਹਾਂ ਅੰਕੜਿਆਂ ਨੂੰ ਦੇਖੋ ਤਾਂ ਤੁਹਾਨੂੰ ਸਮਝ ਆਵੇਗਾ ਕਿ ਕੀ ਹੋ ਰਿਹਾ ਹੈ ਤੇ ਕਿਸੇ ਹੋਰ ਨਤੀਜਾ 'ਤੇ ਪਹੁੰਚਣਾ ਮੁਸ਼ਕਿਲ ਹੈ।'' ਉਸ ਨੇ ਕਿਹਾ ਕਿ ਜਦੋਂ ਮੈਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਲਈ ਕੰਮ ਬੰਦ ਕਰ ਦਿੱਤਾ ਤਾਂ ਮੈਂ ਈ. ਸੀ. ਬੀ. ਨਾਲ ਸੰਪਰਕ ਕੀਤਾ ਕਿ ਮੈਂ ਆਪਣੀਆਂ ਸੇਵਾਵਾਂ ਅੰਪਾਇਰਾਂ ਨੂੰ ਮੇਂਟੋਰਿੰਗ ਲਈ ਦੇਣਾ ਚਾਹੁੰਦਾ ਹਾਂ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ।''
ਉਸ ਨੇ ਕਿਹਾ,''ਸਗੋਂ ਸਾਬਕਾ ਖਿਡਾਰੀਆਂ ਨੂੰ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ, ਜਿਸ ਵਿਚ ਕੁਝ ਕਦੇ ਵੀ ਅੰਪਾਇਰ ਦੀ ਭੂਮਿਕਾ ਵਿਚ ਨਹੀਂ ਰਹੇ ਸਨ। ਇਹ ਅਜੀਬ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਡ੍ਰਾਈਵਿੰਗ ਨਾ ਆਉਣ ਵਾਲੇ ਨੂੰ ਡ੍ਰਾਈਵਿੰਗ ਸਿਖਾਉਣ ਲਈ ਨਿਯੁਕਤ ਕਰਨਾ ।''
ਵੈਨਬਰਨ ਹੋਲਡਰ ਆਖਰੀ ਅਸ਼ਵੇਤ ਅੰਪਾਇਰ ਸੀ, ਜਿਸ ਨੇ ਈ. ਸੀ. ਬੀ. ਦੀ ਪਹਿਲੀ ਸ਼੍ਰੇਣੀ ਸੂਚੀ ਵਿਚ ਅੰਪਾਈਰਿੰਗ ਕੀਤੀ ਸੀ। ਵੈਸਟਇੰਡੀਜ਼ ਲਈ 40 ਟੈਸਟ ਤੇ 12 ਵਨ ਡੇ ਖੇਡ ਚੁੱਕੇ ਵੈਨਬਰਨ ਹੋਲਡਰ ਨੂੰ 1992 ਵਿਚ ਨਿਯੁਕਤ ਕੀਤਾ ਗਿਆ ਸੀ ਤੇ ਤਦ ਤੋਂ ਕਈ ਅਸ਼ਵੇਤ ਉਮੀਦਵਾਰਾਂ ਨੇ ਇਸ ਪੇਸ਼ੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ। ਸਾਬਕਾ ਅੰਡਰ-19 ਕ੍ਰਿਕਟਰ ਇਸਮਾਇਲ ਦਾਊਦ ਨੇ ਵੀ ਈ. ਸੀ. ਬੀ. 'ਤੇ ਸੰਸਥਾਗਤ ਨਸਲਵਾਦ ਕਰਨ ਦਾ ਦੋਸ਼ ਲਾਇਆ ਹੈ।

Gurdeep Singh

This news is Content Editor Gurdeep Singh