ਸ਼ੁਰੂਆਤੀ ਮੈਚਾਂ 'ਚ ਆਸਟਰੇਲੀਆਈ ਖਿਡਾਰੀਆਂ ਦੀ ਗੈਰ-ਹਾਜ਼ਰੀ KKR ਲਈ ਵੱਡੀ ਪ੍ਰੇਸ਼ਾਨੀ

03/24/2022 2:20:36 AM

ਮੁੰਬਈ- ਇਕ ਖਰਾਬ ਸ਼ੁਰੂਆਤ ਦੇ ਬਾਵਜੂਦ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਪਿਛਲੇ ਸੀਜ਼ਨ ਦੀ ਉਪ-ਜੇਤੂ ਸਾਬਤ ਹੋਈ। ਜਦੋਂ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸੀਜ਼ਨ ਨੂੰ ਮੁਲਤਵੀ ਕੀਤਾ ਗਿਆ ਸੀ, 7 ਮੈਚਾਂ ਵਿਚ ਸਿਰਫ 2 ਜਿੱਤ ਦੇ ਨਾਲ ਕੇ. ਕੇ. ਆਰ. ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਸੀ। ਜਦੋਂ ਲੀਗ ਪੜਾਅ ਖਤਮ ਹੋਇਆ, ਉਦੋਂ ਉਹ ਦੂਜੇ ਸਥਾਨ 'ਤੇ ਜਾ ਪਹੁੰਚੀ ਸੀ। ਟੀ-20 ਸੁਪਰਸਟਾਰ ਏਲੇਕਸ ਹੇਲਸ ਦੇ ਨਾਂ ਵਾਪਸ ਲੈਣ ਨਾਲ ਆਸਟਰੇਲੀਆਈ ਕਪਤਾਨ ਅਰੋਨ ਫਿੰਚ ਨੂੰ ਆਈ. ਪੀ. ਐੱਲ. ਵਿਚ ਹਿੱਸਾ ਲੈਣ ਦਾ ਮੌਕਾ ਮਿਲ ਗਿਆ। ਹਾਲਾਂਕਿ ਕ੍ਰਿਕਟ ਆਸਟਰੇਲੀਆ ਨੇ ਸਾਫ ਤੌਰ 'ਤੇ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਖਿਡਾਰੀ 6 ਅਪ੍ਰੈਲ ਤੋਂ ਬਾਅਦ ਹੀ ਆਈ. ਪੀ. ਐੱਲ. ਲਈ ਉਪਲੱਬਧ ਹੋਣਗੇ। 

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਅਜਿਹੇ ਵਿਚ ਫਿੰਚ ਅਤੇ ਪੈਟ ਕਮਿੰਸ ਸ਼ੁਰੂਆਤੀ 4 ਮੈਚਾਂ ਤੋਂ ਬਾਹਰ ਰਹਿਣਗੇ। ਭਾਵੇਂ ਹੀ ਨਿਊਜ਼ੀਲੈਂਡ ਨੂੰ ਘਰ 'ਤੇ ਨੀਦਰਲੈਂਡ ਦਾ ਸਾਹਮਣਾ ਕਰਨਾ ਹੈ, ਟਿਮ ਸਾਊਦੀ ਇਸ ਮੁਕਾਬਲੇ ਦੇ ਪਹਿਲੇ ਮੈਚ ਤੋਂ ਉਪਲੱਬਧ ਹੋਣਗੇ ਪਰ ਕਿਉਂਕਿ ਨਿਊਜ਼ੀਲੈਂਡ ਨੂੰ ਜੂਨ ਵਿਚ ਇੰਗਲੈਂਡ ਦਾ ਦੌਰਾ ਕਰਨਾ ਹੈ, ਜੇਕਰ ਕੇ. ਕੇ. ਆਰ. ਅੰਤਿਮ-4 ਵਿਚ ਪੁੱਜਦੀ ਹੈ ਤਾਂ ਸਾਊਦੀ ਪਲੇਆਫ ਦਾ ਹਿੱਸਾ ਨਹੀਂ ਬਣ ਪਾਉਣਗੇ। ਵੈਂਕਟੇਸ਼ ਅਈਅਰ ਤੇ ਕਪਤਾਨ ਸ਼੍ਰੇਅਸ ਅਈਅਰ ਦੇ ਰੂਪ ਵਿਚ ਕੇ. ਕੇ. ਆਰ. ਕੋਲ 2 ਅਜਿਹੇ ਬੱਲੇਬਾਜ਼ ਹਨ, ਜੋ ਚੰਗੀ ਲੈਅ ਤੋਂ ਲੰਘ ਰਹੇ ਹਨ। ਪਿਛਲੇ ਸੀਜ਼ਨ ਦੇ ਦੂਜੇ ਪੜਾਅ ਵਿਚ ਵੈਂਕਟੇਸ਼ ਨੇ 370 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਸੈਯਦ ਮੁਸ਼ਤਾਕ ਅਲੀ ਟਰਾਫੀ 'ਚ ਉਨ੍ਹਾਂ ਨੇ 140 ਦੇ ਸਟ੍ਰਾਇਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਵਿਚ ਜਗ੍ਹਾ ਬਣਾਈ। ਭਾਵੇਂ ਹੀ ਉਹ ਭਾਰਤ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹਨ, ਉਨ੍ਹਾਂ ਕੋਲ ਪਾਵਰ ਪਲੇਅ ਤੇ ਡੈੱਥ ਓਵਰਾਂ 'ਚ ਵੱਡੇ ਸ਼ਾਟ ਲਾਉਣ ਦੀ ਸਮਰੱਥਾ ਹੈ।

ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ
ਉੱਥੇ ਹੀ ਸ਼੍ਰੇਅਸ ਜਿਸ ਚੀਜ਼ ਨੂੰ ਛੂਹ ਰਹੇ ਹਨ, ਉਹ ਸੋਨਾ ਬਣਦੀ ਜਾ ਰਹੀ ਹੈ। ਸ਼੍ਰੀਲੰਕਾ ਖਿਲਾਫ 3 ਟੀ-20 ਮੈਚਾਂ ਵਿਚ 3 ਅਜੇਤੂ ਅਰਧ ਸੈਂਕੜੇ ਬਣਾ ਕੇ ‘ਪਲੇਅਰ ਆਫ ਦਿ ਸੀਰੀਜ਼’ ਬਣਨ ਵਾਲੇ ਸ਼੍ਰੇਅਸ ਨੂੰ ਸਾਢੇ 12 ਕਰੋੜ ਰੁਪਏ 'ਚ ਖਰੀਦ ਕੇ ਕੇ. ਕੇ. ਆਰ. ਨੇ ਆਪਣਾ ਨਵਾਂ ਕਪਤਾਨ ਬਣਾਇਆ ਹੈ। ਸ਼੍ਰੇਅਸ ਤੀਜੇ ਅਤੇ ਚੌਥੇ ਸਥਾਨ ਉੱਤੇ ਬੱਲੇਬਾਜ਼ੀ ਕਰ ਸਕਦੇ ਹਨ ਪਰ ਜੇਕਰ ਫਿੰਚ ਦੀ ਗੈਰ-ਹਾਜ਼ਰੀ ਵਿਚ ਕੇ. ਕੇ. ਆਰ. ਅਜਿੰਕਯ ਰਹਾਣੇ ਨੂੰ ਚੁਣਦੀ ਹੈ ਤਾਂ ਉਹ ਟਾਪ ਕ੍ਰਮ ਵਿਚ ਖੇਡਣਗੇ। ਕੇ. ਕੇ. ਆਰ. ਕੋਲ ਬੱਲੇਬਾਜ਼ੀ 'ਚ ਜੋ ਕਮੀ ਹੈ, ਉਸ ਦੀ ਪੂਰਤੀ ਉਹ ਗੇਂਦ ਦੇ ਨਾਲ ਕਰਦੇ ਹਨ। ਸੁਨੀਲ ਨਾਰੇਨ, ਵਰੁਣ ਚੱਕਰਵਰਤੀ ਅਤੇ ਰਮੇਸ਼ ਕੁਮਾਰ ਦੀ ਮਿਸਟਰੀ ਸਪਿਨ ਅਤੇ ਉਮੇਸ਼ ਯਾਦਵ, ਕਮਿੰਸ ਅਤੇ ਸਾਊਦੀ ਦੀ ਤਿਕੜੀ ਰੂਪ ਵਿਚ ਉਨ੍ਹਾਂ ਦੇ ਕੋਲ ਇਕ ਮਜ਼ਬੂਤ ਗੇਂਦਬਾਜ਼ੀ ਕ੍ਰਮ ਹੈ। ਨਾਲ ਹੀ ਆਂਦਰੇ ਰਸੇਲ, ਮੁਹੰਮਦ ਨਬੀ ਅਤੇ ਵੈਂਕਟੇਸ਼ ਵੀ ਚੰਗੀ ਗੇਂਦਬਾਜ਼ੀ ਕਰਦੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh