ਆਬਿਦ ਅਲੀ ਦੀ ਹੋਈ ਐਂਜੀਓਪਲਾਸਟੀ, 2 ਮਹੀਨੇ ਆਰਾਮ ਕਰਨ ਦੀ ਦਿੱਤੀ ਸਲਾਹ

12/23/2021 9:29:22 PM

ਕਰਾਚੀ- ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਆਬਿਦ ਅਲੀ ਨੂੰ ਐਂਜੀਓਪਲਾਸਟੀ ਤੋਂ ਬਾਅਦ 2 ਮਹੀਨੇ ਆਰਾਮ ਦੀ ਸਲਾਹ ਦਿੱਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸਦੀ ਪੁਸ਼ਟੀ ਕੀਤੀ ਹੈ। ਆਬਿਦ ਨੂੰ ਕਾਇਦੇ ਆਜ਼ਮ ਟਰਾਫੀ ਦੇ ਮੈਚ ਦੇ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਛਾਤੀ ਵਿਚ ਤੇਜ਼ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ

ਉੱਥੇ ਉਸਦੀ ਐਂਜੀਓਪਲਾਸਟੀ ਹੋਈ ਤੇ ਸਟੈਂਟ ਪਾਏ ਗਏ। ਦੂਜਾ ਸਟੈਂਟ ਵੀਰਵਾਰ ਨੂੰ ਪਾਇਆ ਗਿਆ। ਉਸਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ 2 ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਤੋਂ ਬਾਅਦ ਉਸਦੀ ਫਿਰ ਜਾਂਚ ਕੀਤੀ ਜਾਵੇਗੀ। ਪੀ. ਸੀ. ਬੀ. ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਸਦੀ ਮੈਡੀਕਲ ਟੀਮ ਵਿਦੇਸ਼ 'ਚ ਕਾਰਡੀਓਲੋਜਿਸਟ ਤੋਂ ਸਲਾਹ ਲੈ ਰਹੀ ਹੈ।

ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 

Gurdeep Singh

This news is Content Editor Gurdeep Singh