ਅਭਿਸ਼ੇਕ ਨੇ ਸ਼ੂਟਿੰਗ ਵਰਲਡ ਕੱਪ 2019 ’ਚ ਸੋਨ ਤਮਗੇ ’ਤੇ ਲਾਇਆ ਨਿਸ਼ਾਨਾ

08/30/2019 10:55:13 AM

ਸਪੋਰਸਟ ਡੈਸਕ— ਰੀਓ ਡੀ ਜਨੇਰੀਓ ’ਚ ਚੱਲ ਰਹੇ ਆਈ. ਐੱਸ. ਐੱਸ. ਐੱਫ ਸ਼ੂਟਿੰਗ ਵਰਲਡ ਕੱਪ 2019 ’ਚ ਭਾਰਤੀ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸੋਨ ਤਮਗਾ ਜਿੱਤ ਲਿਆ ਹੈ। ਵਰਮਾ ਨੇ ਫਾਈਨਲ ’ਚ 244.2 ਅੰਕ ਹਾਸਲ ਕੀਤੇ। ਨਾਲ ਹੀ ਸੌਰਭ ਚੌਧਰੀ ਨੇ ਵੀ 221.9 ਅੰਕ ਸਕੋਰ ਕਰ ਕਾਂਸੀ ਤਮਗਾ ਜਿੱਤਿਆ ਹੈ।

ਉਥੇ ਹੀ ਦੂਜੇ ਪਾਸੇ ਸੰਜੀਵ ਰਾਜਪੂਤ ਨੇ ਚਾਂਦੀ ਤਮਗਾ ਹਾਸਲ ਕੀਤਾ ਹੈ । ਸੰਜੀਵ ਨੇ 462 ਪੁਆਇੰਟ ਬਣਾ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਸੋਨ ਤਮਗੇ ਤੋਂ ਸਿਰਫ 0.2 ਪੁਆਇੰਟ ਤੋਂ ਖੁੰਝ ਗਏ। ਉਉਨ੍ਹਾਂ ਨੂੰ ਕਰੋਏਸ਼ੀਆ ਦੇ ਪੀਟਰ ਗੋਰਸਾ ਨੇ ਹਾਰ ਦਿੱਤੀ। ਉੱਥੇ ਹੀ ਚਾਇਨਾ ਦੇ ਚੈਂਗਹਾਂਗ ਝਾਂਗ ਨੇ ਕਾਂਸੀ ਤਮਗੇ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸੰਜੀਵ 2020 ’ਚ ਹੋਣ ਵਾਲੇ ਟੋਕੀਓ ਓਲੰੰਪਿਕ ’ਚ 50 ਮੀਟਰ ਰਾਈਫਲ ਮੁਕਾਬਲੇ ਲਈ ਭਾਰਤ ਵਲੋਂ ਪਹਿਲਾ ਸਥਾਨ ਬਣਾ ਲਿਆ ਹੈ। 38 ਸਾਲ ਦੇ ਸੰਜੀਵ ਰਾਜਪੂਤ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਲੇ 8ਵੇਂ ਨਿਸ਼ਾਨੇਬਾਜ਼ ਹੈ। ਸੰਜੀਵ ਰਾਜਪੂਤ ਤੋਂ ਇਲਾਵਾ ਅੰਜਮ ਮੌਦਗਿਲ, ਅਪੂਰਵੀ ਚੰਦੇਲਾ, ਸੌਰਭ ਚੌਧਰੀ, ਦਿਵਿਆਂਸ਼ ਸਿੰਘ ਪੰਵਾਰ, ਅਭੀਸ਼ੇਕ ਵਰਮਾ, ਮਨੂੰ ਭਾਕਰ, ਰਾਹੀ ਸਰਨੋਬਤ ਵੀ ਕੋਟਾ ਹਾਸਲ ਕਰ ਚੁੱਕੇ ਹਨ। 

ਇਸ ਤੋ ਪਹਿਲਾਂ ਭਾਰਤੀ ਨੌਜਵਾਨ ਮਹਿਲਾ ਨਿਸ਼ਾਨੇਬਾਜ਼ ਇਲਾਵੇਨਿਲ ਵਾਲਾਰੀਵਾਨ ਨੇ ਸ਼ੂਟਿੰਗ ਵਰਲਡ ਕੱਪ 2019 ’ਚ ਮਹਿਲਾ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ। 20 ਸਾਲ ਦਾ ਇਲਾਵੇਨੀਲ ਆਪਣੇ ਪਹਿਲਾਂ ਸੀਨੀਅਰ ਸ਼ੂਟਿੰਗ ਵਰਲਡ ਕੱਪ ’ਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਕੈਟਾਗਿਰੀ ’ਚ ਵਰਲਡ ਕੱਪ ’ਚ ਸੋਨ ਜਿੱਤਣ ਵਾਲੀ ਤੀਜੀ ਭਾਰਤੀ ਨਿਸ਼ਾਨੇਬਾਜ਼ ਬਣੀ।