ਟੋਕੀਓ ਓਲੰਪਿਕ ’ਚ ਨਿਸ਼ਾਨੇਬਾਜ਼ੀ ’ਚ ‘ਮਜ਼ਬੂਤ’ ਦਾਅਵੇਦਾਰ ਹੋਵੇਗਾ ਭਾਰਤ : ਬਿੰਦਰਾ

03/06/2020 10:23:43 AM

ਸਪੋਰਟਸ ਡੈਸਕ— ਅਭਿਨਵ ਬਿੰਦਰਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਆਪਣੇ ਅਜੇ ਤਕ ਦੇ ਸਭ ਤੋਂ ਮਜ਼ਬੂਤ ਦਲ ਦੇ ਨਾਲ ਆਗਾਮੀ ਟੋਕੀਓ ਓਲੰਪਿਕ ’ਚ ਨਿਸ਼ਾਨੇਬਾਜ਼ੀ ’ਚ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਉਤਰੇਗਾ। ਇਹ ਪੁੱਛਣ ’ਤੇ ਕਿ ਕੀ ਭਾਰਤ ਨਿਸ਼ਾਨੇਬਾਜ਼ੀ ’ਚ ਓਲੰਪਿਕ ’ਚ ਮਜ਼ਬੂਤ ਦਾਅਵੇਦਾਰ ਹੋਵੇਗਾ ਤਾਂ ਬਿੰਦਰਾ ਨੇ ਕਿਹਾ, ‘‘ਯਕੀਨੀ ਤੌਰ ’ਤੇ, ਇਸ ’ਚ ਪੁੱਛਣ ਦੀ ਗੱਲ ਹੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਰੈਂਕਿੰਗ ਸੂਚੀ ਨੂੰ ਦੇਖੋਗੇ ਤਾਂ ਸਾਡੇ ਕਈ ਨਿਸ਼ਾਨੇਬਾਜ਼ ਦੁਨੀਆ ਦੇ ਨੰਬਰ ਇਕ ਜਾਂ ਚੋਟੀ ਦੇ 2-3 ਸਥਾਨ ’ਤੇ ਬਣੇ ਹੋਏ ਹਨ ਤਾਂ ਇਸੇ ਤੋਂ ਤੁਸੀਂ ਸਮਝ ਸਕਦੇ ਹੋ।’’

ਭਾਰਤ ਲਈ ਓਲੰਪਿਕ ’ਚ ਇਕਲੌਤੇ ਨਿੱਜੀ ਸੋਨ ਤਮਗਾ ਜੇਤੂ ਬਿੰਦਰਾ ਨੇ ਕਿਹਾ, ‘‘ਕਈ ਮੁਕਾਬਲਿਆਂ ’ਚ ਅਸੀਂ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਸ਼ੁਰੂਆਤ ਕਰਾਂਗੇ। ਪਿਛਲੇ ਸੈਸ਼ਨ ’ਚ ਅਸੀਂ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਤਮਗੇ ਜਿੱਤੇ ਸਨ ਤਾਂ ਇਸ ਨਾਲ ਕੀ ਦਿਸਦਾ ਹੈ, ਅਸੀਂ ਮਜ਼ਬੂਤ ਦਾਅਵੇਦਾਰ ਹਾਂ। ਸਾਲ 2008 ’ਚ ਬੀਜਿੰਗ ਓਲੰਪਿਕ ’ਚ ਸੋਨ ਤਮਗਾ ਜਿੱਤਣ ਵਾਲੇ ਬਿੰਦਰਾ ਨੇ ਕਿਹਾ, ‘‘ਸਾਨੂੰ ਇਸ ਗੱਲ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਇਸ ਦੀ ਸ਼ਲਾਘਾ ਕਰਨੀ ਹੋਵੇਗੀ। ਉਨ੍ਹਾਂ ਨੇ ਜੋ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਕਰ ਰਹੇ ਹਨ, ਉਸ ਦੀ ਸ਼ਲਾਘਾ ਕਰਨੀ ਹੋਵੇਗੀ।’’

ਇਹ ਵੀ ਪੜ੍ਹੋ : ਖੇਡਾਂ ਦੀ ਦੁਨੀਆ ’ਤੇ ਕੋਰੋਨਾ ਵਾਇਰਸ ਦਾ ਕਹਿਰ, ਰੱਦ ਹੋ ਰਹੇ ਹਨ ਵੱਡੇ-ਵੱਡੇ ਟੂਰਨਾਮੈਂਟਸ

Tarsem Singh

This news is Content Editor Tarsem Singh